ਚੰਡੀਗੜ੍ਹ (ਸੁਸ਼ੀਲ) : ਉੱਤਰ ਪ੍ਰਦੇਸ਼ ਗਏ ਵਿਅਕਤੀ ਦੇ ਮੌਲੀਜਾਗਰਾਂ ਸਥਿਤ ਘਰ ਦਾ ਤਾਲਾ ਤੋੜ ਕੇ ਚੋਰ ਸਾਢੇ ਚਾਰ ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਸਲਮਾਨ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਲੀਜਾਗਰਾਂ ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਚੋਰਾਂ ਦੀ ਪਛਾਣ ਲਈ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ 'ਚ ਲੱਗੀ ਹੈ।
ਮੌਲੀਜਾਗਰਾਂ ਨਿਵਾਸੀ ਸਲਮਾਨ ਨੇ ਸ਼ਿਕਾਇਤ 'ਚ ਦੱਸਿਆ ਕਿ 6 ਮਈ ਨੂੰ ਉਹ ਪਰਿਵਾਰ ਨਾਲ ਉੱਤਰ ਪ੍ਰਦੇਸ਼ ਸਥਿਤ ਪਿੰਡ ਗਿਆ ਸੀ। 8 ਮਈ ਨੂੰ ਵਾਪਸ ਆਇਆ ਤਾਂ ਮਕਾਨ ਦਾ ਤਾਲਾ ਟੁੱਟਿਆ ਹੋਇਆ ਸੀ। ਕਮਰੇ 'ਚ ਸਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀ ਖੁੱਲ੍ਹੀ ਸੀ। ਚੋਰੀ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ। ਸਲਮਾਨ ਨੇ ਪੁਲਸ ਨੂੰ ਦੱਸਿਆ ਕਿ ਚੋਰ ਅਲਮਾਰੀ 'ਚ ਰੱਖੇ ਸਾਢੇ 4 ਲੱਖ ਰੁਪਏ, ਸੋਨੇ ਦਾ ਹਾਰ, ਵਾਲੀਆਂ ਤੇ ਸੋਨੇ ਦੀ ਅੰਗੂਠੀ ਚੋਰੀ ਕਰ ਕੇ ਫ਼ਰਾਰ ਹੋ ਗਏ। ਪੁਲਸ ਚੋਰਾਂ ਨੂੰ ਫੜ੍ਹਨ 'ਚ ਲੱਗੀ ਹੋਈ ਹੈ।
ਜ਼ਹਿਰੀਲੀ ਸਪਰੇਅ ਪੀਣ ਵਾਲੇ ਨੌਜਵਾਨ ਨੇ ਇਲਾਜ ਦੌਰਾਨ ਤੋੜਿਆ ਦਮ
NEXT STORY