ਫਿਰੋਜ਼ਪੁਰ (ਪਰਮਜੀਤ ਸੋਢੀ) : ਕੇਂਦਰੀ ਜੇਲ੍ਹ 'ਚ ਤਲਾਸ਼ੀ ਦੌਰਾਨ ਦੋ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਇਕ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱÎਸਿਆ ਕਿ ਮਿਤੀ 8 ਜੁਲਾਈ 2024 ਨੂੰ ਕਰੀਬ 11 ਵਜੇ ਤੋਂ 11.25 ਵਜੇ ਉਸ ਦੀ ਅਗਵਾਈ ਵਿਚ ਤਲਾਸ਼ੀ ਦੌਰਾਨ ਬੈਰਕ ਅੰਦਰ ਬੰਦ ਹਵਾਲਾਤੀ ਲਖਵਿੰਦਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਵਾਰਡ ਨੰਬਰ 12 ਬਸਤੀ ਚਾਹਲ ਥਾਣਾ ਮੱਲਾਂਵਾਲਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਿਸਤਰੇ ਵਿਚ ਛੁਪਾ ਕੇ ਰੱਖਿਆ ਹੋਇਆ 1 ਟੱਚ ਸਕਰੀਨ ਮੋਬਾਇਲ ਫੋਨ ਪੋਕੋ ਸਮੇਤ ਸਿੰਮ ਜੀਓ ਡਿਊਟੀ 'ਤੇ ਤਾਇਨਾਤ ਵਾਰਡਰ ਨਾਇਬ ਸਿੰਘ ਨੇ ਬਰਾਮਦ ਕੀਤਾ।
ਇਸ ਤੋਂ ਬਾਅਦ ਬੈਰਕ ਦੇ ਬਾਹਰ ਬਣੇ ਬਰਾਂਡੇ ਦੇ ਛੱਜੇ ਉਪਰ ਮੋਮਜਾਮੇ ਵਿਚ ਲਪੇਟਿਆ ਹੋਇਆ ਇਕ ਕੀਪੈਡ ਮੋਬਾਇਲ ਫੋਨ ਨੋਕੀਆ, ਬਿਨ੍ਹਾ ਬੈਟਰੀ, ਬਿਨ੍ਹਾ ਸਿੰਮ ਲਵਾਰਿਸ ਹਾਲਤ ਵਿਚ ਬਰਾਮਦ ਹੋਇਆ। ਜਾਂਚ ਕਰਤਾ ਨੇ ਦੱਸਿਆ ਕਿ ਪੁਲਸ ਨੇ ਉਕਤ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਅਮਰੀਕਾ ਤੋਂ ਆਏ ਮੁੰਡੇ 'ਤੇ ਹੋਏ ਹਮਲੇ ਦੇ ਮਾਮਲੇ 'ਚ ਵੱਡਾ ਖ਼ੁਲਾਸਾ
NEXT STORY