ਜਲਾਲਾਬਾਦ (ਬੰਟੀ) : ਥਾਣਾ ਵੈਰੋਕੇ ਪੁਲਸ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਵਾਲੇ ਸਾਈਕਲ ਸਵਾਰ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਤਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਮਿਤਰਾ ਬਾਈ ਪਤਨੀ ਦਲੀਪ ਸਿੰਘ ਵਾਸੀ ਚੱਕ ਬਲੋਚਾ ਉਰਫ਼ ਮਹਾਲਮ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 15-11-2024 ਨੂੰ ਵਕਤ ਕਰੀਬ 4 ਵਜੇ ਦਾ ਹੋਵੇਗਾ। ਉਹ ਆਪਣੇ ਪਤੀ ਦੇ ਨਾਲ ਆਪਣੇ ਮੋਟਰਸਾਈਕਲ ’ਤੇ ਜਨਤਾ ਭਵਨ ਪੈਲੇਸ ਜਲਾਲਾਬਾਦ ਤੋਂ ਆਪਣੇ ਘਰ ਆ ਰਹੀ ਸੀ।
ਜਦੋਂ ਉਹ ਪੈਟਰੋਲ ਪੰਪ ਨੇੜੇ ਪੁੱਜੀ ਤਾਂ ਅੱਗੇ ਤੋਂ ਇਕ ਸਾਈਕਲ ਚਾਲਕ ਨੇ ਗਲਤ ਸਾਈਡ ਤੋਂ ਸਾਈਕਲ ਲਿਆ ਕੇ ਸਾਡੇ ਮੋਟਰਸਾਈਕਲ ’ਚ ਮਾਰਿਆ, ਜਿਸ ਕਰ ਕੇ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਏ। ਉਸ ਦੇ ਪਤੀ ਦੇ ਜ਼ਿਆਦਾ ਸੱਟਾਂ ਲੱਗਣ ਕਰ ਕੇ ਪਹਿਲਾਂ ਸਿਵਲ ਹਪਸਤਾਲ ਜਲਾਲਾਬਾਦ ਦਾਖ਼ਲ ਕਰਾਇਆ, ਜਿੱਥੇ ਡਾਕਟਰ ਨੇ ਉਸ ਦੇ ਪਤੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫ਼ਰ ਕਰ ਦਿੱਤਾ, ਜਿਥੇ 17-11-24 ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਰੇਸ਼ਮ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਢਾਬ ਕੜਿਆਲ ’ਤੇ ਪਰਚਾ ਦਰਜ ਕਰ ਲਿਆ ਹੈ।
ਜ਼ਿਮਨੀ ਚੋਣ 2024: ਬਰਨਾਲਾ 'ਚ 5 ਵਜੇ ਤੱਕ ਹੋਈ 52.7 ਫੀਸਦੀ ਵੋਟਿੰਗ
NEXT STORY