ਪਟਿਆਲਾ (ਬਲਜਿੰਦਰ) : ਉਧਾਰ ਪੈਸੇ ਵਾਪਸ ਨਾ ਕਰਨ ’ਤੇ ਸਾਥੀਆਂ ਨਾਲ ਮਿਲ ਕੇ ਕੀਤੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਅਨਾਜ ਮੰਡੀ ਦੀ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਗੁਰਤੇਜ ਸਿੰਘ ਪੁੱਤਰ ਗੁਰਨਾਮ ਸਿੰਘ, ਲਵਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀਆਨ ਚੰਨੋ ਥਾਣਾ ਮੂਲੈਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਗੁਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਮਨ ਨਗਰ ਪਟਿਆਲਾ ਸ਼ਾਮਲ ਹਨ। ਇਸ ਮਾਮਲੇ ’ਚ ਸਚਿਨ ਕੁਮਾਰ ਪੁੱਤਰ ਸੁਰਿੰਦਰਪਾਲ ਵਾਸੀ ਈਮਲੀ ਵਾਲਾ ਡੇਰਾ ਨਾਭਾ ਗੇਟ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਤੇਜ ਸਿੰਘ, ਮੁੱਦਈ ਦਾ ਦੋਸਤ ਹੈ, ਜਿਸ ਤੋਂ ਸ਼ਿਕਾਇਤਕਰਤਾ ਨੇ 40 ਹਜ਼ਾਰ ਰੁਪਏ ਉਧਾਰ ਲਏ ਸਨ।
ਗੁਰਤੇਜ ਸਿੰਘ ਨੇ ਸ਼ਿਕਾਇਤਕਰਤਾ ਨੂੰ ਪਿੰਡ ਦੋਲਤਪੁਰ ਵਿਖੇ ਬੁਲਾਇਆ, ਜਿੱਥੇ ਗੁਰਤੇਜ ਸਿੰਘ ਆਪਣੇ ਦੋਸਤਾਂ ਲਵਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਨਾਲ ਆਪਣੀ ਕਾਰ ’ਚ ਬੈਠਾ ਸੀ। ਜਦੋਂ ਸ਼ਿਕਾਇਤਕਰਤਾ ਮੌਕਾ ’ਤੇ ਗਿਆ ਤਾਂ ਉਕਤ ਵਿਅਕਤੀਆਂ ਨੇ ਪਹਿਲਾਂ ਸ਼ਿਕਾਇਤਕਰਤਾ ਦੀ ਕੁੱਟਮਾਰ ਕੀਤੀ। ਫਿਰ ਆਪਣੀ ਕਾਰ ’ਚ ਪਾ ਕੇ ਵਿਜੇ ਨਗਰ ਪਟਿਆਲਾ ਵਿਖੇ ਇਕ ਗੈਰਾਜ ’ਚ ਲੈ ਗਏ, ਜਿੱਥੇ ਜਾ ਕੇ ਉਕਤ ਵਿਅਕਤੀਆਂ ਨੇ ਫਿਰ ਸ਼ਿਕਾਇਤਕਰਤਾ ਦੀ ਕੁੱਟਮਾਰ ਕੀਤੀ ਅਤੇ ਪੈਸੇ ਵਾਪਸ ਕਰਨ ਸਬੰਧੀ ਧਮਕੀਆਂ ਵੀ ਦਿੱਤੀਆਂ। ਇਸ ਤੋਂ ਬਾਅਦ ਗੁਰਤੇਜ ਸਿੰਘ ਨੇ ਸ਼ਿਕਾਇਤਕਰਤਾ ਦੇ ਮੋਬਾਇਲ ਤੋਂ ਉਸ ਦੇ ਪਿਤਾ ਨੂੰ ਫੋਨ ਕਰ ਕੇ ਪੈਸਿਆਂ ਦੀ ਮੰਗ ਕੀਤੀ। ਸ਼ਿਕਾਇਤਕਰਤਾ ਕਿਸੇ ਤਰ੍ਹਾਂ ਉਕਤ ਵਿਅਕਤੀਆਂ ਤੋਂ ਛੁੱਟ ਕੇ ਆਪਣੇ ਘਰ ਆ ਗਿਆ। ਪੁਲਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ ਸਟੈਂਡ ਨੇੜੇ 3 ਕਾਰਾਂ ਦੀ ਟੱਕਰ, ਵੇਖੋ ਤਸਵੀਰਾਂ
NEXT STORY