ਜਲਾਲਾਬਾਦ (ਬਜਾਜ) : ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਸਾਬਕਾ ਐੱਮ. ਐੱਲ. ਏ. ਪਰਮਜੀਤ ਸਿੰਘ ਦੀ ਕੋਠੀ ਕੋਲ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਸਬੰਧ ਵਿਚ ਅਣਪਛਾਤੇ ਵ੍ਹੀਕਲ ਡਰਾਈਵਰ ਦੇ ਖ਼ਿਲਾਫ਼ ਥਾਣਾ ਵੈਰੋਕੇ ਦੀ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁੱਦਈ ਦਰਸ਼ਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਚੱਕ ਮੋਜਦੀਨ ਵਾਲਾ ਉਰਫ਼ ਸੁਰਘੂਰੀ ਵੱਲੋਂ ਪੁਲਸ ਕੋਲ ਲਿਖਵਾਏ ਆਪਣੇ ਬਿਆਨਾਂ ਵਿਚ ਦੱਸਿਆ ਕਿ ਮਿਤੀ 06-12-2024 ਨੂੰ ਉਸਦਾ ਪੁੱਤਰ ਹਰਮੀਤ ਸਿੰਘ (32) ਦੋਸਤ ਕੁਲਵਿੰਦਰ ਸਿੰਘ ਦੇ ਨਾਲ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਗਿਆ, ਜੋ ਘਰ ਵਾਪਸ ਨਹੀਂ ਆਇਆ।
ਉਨ੍ਹਾਂ ਨੇ ਉਸ ਦੀ ਕਾਫੀ ਉਡੀਕ ਕੀਤੀ ਗਈ। ਫਿਰ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਤੇਰੇ ਬੇਟੇ ਹਰਮੀਤ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ, ਜਿਸ ਨੂੰ ਐਂਬੂਲੈਸ ਰਾਹੀ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਪਹੁੰਚਾਇਆ ਗਿਆ ਹੈ, ਜਿੱਥੇ ਡਾਕਟਰ ਨੇ ਉਸਦੇ ਪੁੱਤਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੁਦੱਈ ਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵ੍ਹੀਕਲ ਡਰਾਈਵਰ ਦੇ ਖ਼ਿਲਾਫ਼ ਥਾਣਾ ਵੈਰੋਕੇ ਵਿਖੇ ਰਜਿਸਟਰ ਕੀਤਾ ਗਿਆ ਹੈ। ਪੁਲਸ ਵੱਲੋਂ ਮ੍ਰਿਤਕ ਹਰਮੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਟਾਂਡਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਰੇਲਵੇ ਟਰੈਕ ਨੇੜਿਓਂ ਮਿਲੀ ਲਾਸ਼
NEXT STORY