ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸਦੇ ਟਰੈਕਟਰ ’ਚ ਟਰੱਕ ਟਰਾਲਾ ਮਾਰਨ ਵਾਲੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਮੁਖ ਸਿੰਘ ਵਾਸੀ ਪਿੰਡ ਪੁੰਨ ਵਾਲਾ ਖਲਚੀਆਂ ਨੇ ਦੱਸਿਆ ਕਿ ਉਹ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਫੋਰਡ ਦੇ ਟਾਇਰ ਪਵਾਉਣ ਵਾਸਤੇ ਸ਼ਹਿਰ ਫਾਜ਼ਿਲਕਾ ਆ ਰਹੇ ਸੀ।
ਜਦੋਂ ਟੀ-ਪੁਆਇੰਟ ਲਾਲੋ ਵਾਲੀ ਤੋਂ ਥੋੜ੍ਹਾਂ ਅੱਗ ਪੁੱਜੇ ਤਾਂ ਟਰੱਕ ਟਰਾਲਾ ਬੜੀ ਤੇਜ਼ ਰਫ਼ਤਾਰ ਨਾਲ ਆਇਆ, ਜਿਸ ਨੇ ਆਪਣਾ ਟਰੱਕ ਟਰਾਲਾ ਉਸਦੇ ਟਰੈਕਟਰ ’ਚ ਮਾਰਿਆ। ਇਸ ਕਾਰਨ ਉਸਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ। ਜਿਸ ’ਤੇ ਪੁਲਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਤਾਪਮਾਨ ’ਚ ਰਿਕਾਰਡਤੋੜ ਗਿਰਾਵਟ: 55 ਸਾਲਾਂ ਬਾਅਦ ਜੂਨ ਮਹੀਨੇ ’ਚ ਦੂਜੀ ਵਾਰ ਤਾਪਮਾਨ 19.4 ਡਿਗਰੀ
NEXT STORY