ਬਠਿੰਡਾ (ਵਰਮਾ) : ਨੰਦਗੜ੍ਹ ਪੁਲਸ ਸਟੇਸ਼ਨ ਨੇ ਜ਼ਮੀਨ 'ਤੇ ਕਾਨੂੰਗੋ ਵੱਲੋਂ ਬਣਾਏ ਗਏ ਨਿਸ਼ਾਨ ਹਟਾਉਣ ਦੇ ਦੋਸ਼ 'ਚ 4 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਾਨੂੰਗੋ ਘੁੱਦਾ ਜਗਪਾਲ ਸਿੰਘ ਨੇ ਨੰਦਗੜ੍ਹ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਹੈ ਕਿ ਉਸਨੇ ਥਾਣਾ ਸਿੰਘ ਬਨਾਮ ਮਲਕੀਤ ਸਿੰਘ ਵਾਸੀ ਝੁੰਬਾ ਦੀ ਕਬਜ਼ੇ ਦੀ ਕਾਰਵਾਈ ਅਤੇ ਕਬਜ਼ੇ ਵਾਰੰਟ ਦੇ ਆਧਾਰ 'ਤੇ ਝੁੰਬਾ ਪਿੰਡ 'ਚ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਨਿਸ਼ਾਨ ਆਦਿ ਲਗਾਏ ਸਨ।
ਮੁਲਜ਼ਮਾਂ ਬਲਵਿੰਦਰ ਸਿੰਘ, ਪ੍ਰਗਟ ਸਿੰਘ, ਪਰਮਜੀਤ ਸਿੰਘ ਅਤੇ ਲਖਨ ਸਿੰਘ ਨੇ ਉਪਰੋਕਤ ਨਿਸ਼ਾਨ ਤੋੜ ਦਿੱਤੇ ਅਤੇ ਕਬਜ਼ੇ ਦੀ ਕਾਰਵਾਈ ਦਾ ਵਿਰੋਧ ਕੀਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮੋਗਾ ’ਚ ਬਿਜਲੀ ਦਾ ਘੰਟਿਆਂਬੱਧੀ ਕੱਟ, ਕੋਰਟ ’ਚ ਸਮੁੱਚਾ ਕੰਮ-ਕਾਰ ‘ਠੱਪ’
NEXT STORY