ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ 'ਚ ਕੰਮ ਕਰ ਰਹੇ ਸਾਈਬਰ ਠੱਗਾਂ ਨੇ ਇੱਕ ਵਾਰ ਫਿਰ ਆਨਲਾਈਨ ਨਿਵੇਸ਼ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨਾਲ 7.18 ਲੱਖ ਰੁਪਏ ਦੀ ਠੱਗੀ ਮਾਰ ਲਈ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਸਾਈਬਰ ਥਾਣਾ ਪੁਲਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਜ ਕੀਤੇ ਗਏ ਮਾਮਲੇ ਵਿਚ ਸੈਕਟਰ 37-ਸੀ ਦੇ ਨਿਵਾਸੀ ਆਸ਼ੀਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਨਾਂ ਨੇ 18 ਜੁਲਾਈ 2025 ਨੂੰ ਫੇਸਬੁੱਕ ’ਤੇ ਇੱਕ ਲਿੰਕ ’ਤੇ ਕਲਿੱਕ ਕੀਤਾ ਸੀ।
ਫਿਰ ਉਨ੍ਹਾਂ ਨੂੰ ਸੁਰੱਖਿਆ ਨਾਮਕ ਇੱਕ ਵਟਸਐਪ ਗਰੁੱਪ ਵਿਚ ਜੋੜ ਦਿੱਤਾ ਗਿਆ। ਗਰੁੱਪ ਵਿਚ ਉਨ੍ਹਾਂ ਨਾਲ ਇੱਕ ਏ. ਪੀ. ਕੇ. ਫਾਈਲ ਲਿੰਕ ਸਾਂਝਾ ਕੀਤਾ ਗਿਆ ਸੀ, ਏ. ਪੀ. ਕੇ. ਫਾਈਲ ਲਿੰਕ ਦੋ ਦਿਨਾਂ ਬਾਅਦ ਡੀ-ਐਕਟੀਵੇਟ ਹੋ ਗਿਆ। ਸ਼ੁਰੂ ਵਿਚ ਸ਼ਿਕਾਇਤਕਰਤਾ ਨੇ ਆਪਣੇ ਬੈਂਕ ਖਾਤੇ ਵਿਚੋਂ 33 ਹਜ਼ਾਰ ਰੁਪਏ ਠੱਗਾਂ ਰਾਹੀਂ ਦਿੱਤੇ ਗਏ ਬੈਂਕ ਖਾਤੇ ਵਿਚ ਨਿਵੇਸ਼ ਕੀਤੇ। ਆਈ. ਆਈ. ਐੱਫ. ਐੱਲ. ਮਾਰਕੀਟਿੰਗ ਦੀ ਇਹ ਐਪਲੀਕੇਸ਼ਨ ਸਟਾਕ ਮਾਰਕੀਟ ਵਿਚ ਵਪਾਰ ਕਰਦਾ ਹੈ।
ਫਿਰ ਉਨ੍ਹਾਂ ਨੇ 50 ਹਜ਼ਾਰ ਰੁਪਏ ਟਰਾਂਸਫਰ ਕੀਤੇ, ਅਤੇ ਬਾਅਦ ਵਿਚ ਠੱਗਾਂ ਨੇ ਉਨ੍ਹਾਂ ਨੂੰ ਲੋਟਸਦੇਵ ਦੇ ਆਈ.ਪੀ.ਓ. ਵਿਚ ਨਿਵੇਸ਼ ਕਰਨ ਦੀ ਸਲਾਹ ਦਿੱਤੀ। ਅਜਿਹਾ ਕਰਦੇ ਹੋਏ, ਉਹ ਸ਼ਿਕਾਇਤਕਰਤਾ ਤੋਂ ਨਿਵੇਸ਼ ਕਰਵਾਉਂਦੇ ਰਹੇ ਅਤੇ ਉਨ੍ਹਾਂ ਨੇ ਕੁੱਲ 7 ਲੱਖ 18 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ। ਬਾਅਦ ਵਿਚ ਉਨ੍ਹਾਂ ਨੂੰ ਨਾ ਤਾਂ ਕੋਈ ਲਾਭ ਦਿੱਤਾ ਗਿਆ, ਅਤੇ ਨਾ ਹੀ ਉਨ੍ਹਾਂ ਦੇ 7 ਲੱਖ ਰੁਪਏ ਵਾਪਸ ਕੀਤੇ। ਇਸ ਤੋਂ ਬਾਅਦ ਪੀੜਤ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ।
ਸ਼ਰਮਸਾਰ ਪੰਜਾਬ! ਧਾਰਮਿਕ ਸਥਾਨ ਤੋਂ ਵਾਪਸ ਆਉਂਦੀ ਕੁੜੀ ਦੀ ਮੁੰਡੇ ਨੇ ਰੋਲ੍ਹੀ ਪੱਤ, ਇੰਝ ਖੁੱਲ੍ਹਿਆ ਭੇਤ
NEXT STORY