ਬਠਿੰਡਾ (ਸੁਖਵਿੰਦਰ) : ਘਰ ਅੰਦਰ ਦਾਖ਼ਲ ਹੋ ਕਿ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਦੋ ਦੋਸ਼ਾਂ 'ਚ ਨੰਦਗੜ੍ਹ ਪੁਲਸ ਨੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮੰਦਰ ਸਿੰਘ ਵਾਸੀ ਝੁੰਬਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 7 ਦਸੰਬਰ ਸ਼ਾਮ ਨੂੰ ਉਹ ਆਪਣੇ ਪਰਿਵਾਰ ਵਿਚ ਬੈਠ ਕੇ ਗੱਲਬਾਤ ਕਰ ਰਿਹਾ ਸੀ।
ਇਸ ਦੌਰਾਨ ਮੁਲਜ਼ਮ ਬੱਬੂ ਸਿੰਘ, ਜੋਨੀ ਸਿੰਘ, ਨਵੀ ਸਿੰਘ, ਖੁਸ਼ਾ ਸਿੰਘ, ਅਕਾਸ਼, ਬਿੱਲਾ, ਲੱਖਾ ਅਤੇ ਬਾਵਾ ਸਿੰਘ ਵਾਸੀ ਝੁੰਬਾ ਨੇ ਉਸ ਦੇ ਘਰ ਅੰਦਰ ਦਾਖ਼ਲ ਹੋ ਕਿ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲਸ ਵਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਮਾਮਲਾ ਦਰਜ
NEXT STORY