ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਅਸ਼ੀਰਵਾਦ (ਸ਼ਗਨ) ਸਕੀਮ ਦਾ ਲਾਭ ਲੈਣ ਲਈ ਵਿਭਾਗ ਨਾਲ ਧੋਖਾਧੜੀ ਕਰਨ ਵਾਲੀ ਇੱਕ ਔਰਤ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਅਮਨਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਫਾਜ਼ਿਲਕਾ ਦੇ ਦਫ਼ਤਰ ਵੱਲੋਂ ਮਿਲੀ ਸ਼ਿਕਾਇਤ ਮਿਲੀ ਸੀ।
ਸ਼ਿਕਾਇਤ 'ਚ ਦੱਸਿਆ ਗਿਆ ਸੀ ਕਿ ਸੀਮਾ ਰਾਣੀ ਪਤਨੀ ਅੰਗਰੇਜ਼ ਸਿੰਘ ਵਾਸੀ ਵਾਰਡ ਨੰਬਰ-2 ਜੰਮੂ ਬਸਤੀ ਜਲਾਲਾਬਾਦ ਨੇ ਕਿਸੇ ਦੀ ਮਿਲੀ-ਭੁਗਤ ਨਾਲ ਬਿਨੈਕਾਰ ਦਾ ਖ਼ਾਤਾ ਐਡਿਟ ਕਰਕੇ ਸ਼ਗਨ ਸਕੀਮ ਦਾ ਲਾਭ ਲਿਆ ਅਤੇ ਵਿਭਾਗ ਨਾਲ ਧੋਖਾਧੜੀ ਕੀਤੀ। ਪੜਤਾਲ ਸਾਬਤ ਹੋਣ 'ਤੇ ਉਕਤ ਔਰਤ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ ਜਾਰੀ
NEXT STORY