ਗੁਰੂਹਰਸਹਾਏ (ਪਵਨ ਸਿਕਰੀ) : ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਸੋਹਣਗੜ੍ਹ ਰੱਤੇਵਾਲਾ ਵਿਖੇ ਕੰਪਨੀ ਦੀਆਂ ਕਿਸ਼ਤਾਂ ਦਾ ਬਕਾਇਆ ਮੰਗਣ ’ਤੇ ਇਕ ਵਿਅਕਤੀ ਦੀ ਉਸ ਦੇ ਸਾਂਢੂ ਵੱਲੋਂ ਕੁੱਟਮਾਰ ਕਰਕੇ ਉਸ ਨੂੰ ਜ਼ਖਮੀਂ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਾਮ ਲਾਲ ਪੁੱਤਰ ਕ੍ਰਿਪਾਲ ਰਾਮ ਵਾਸੀ ਗਲੀ ਨੰਬਰ 3 ਨੇੜੇ ਡਾ. ਦਿਨੇਸ਼ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਦੋਸ਼ੀ ਪੂਰਨ ਸਿੰਘ ਪੁੱਤਰ ਰਾਮ ਅਵਤਾਰ ਵਾਸੀ ਪਿੰਡ ਸੋਹਣਗੜ੍ਹ ਰੱਤੇਵਾਲਾ, ਪਰਲ ਕੰਪਨੀ ਮੁਕਤਸਰ ਵਿਚ ਕੰਮ ਕਰਦੇ ਸਨ।
ਮਿਤੀ 9 ਮਈ 2025 ਨੂੰ ਉਹ ਆਪਣੇ ਕਿਸੇ ਦੋਸਤ ਦੀ ਬੀਮਾਰੀ ਦਾ ਪਤਾ ਲੈਣ ਲਈ ਸੋਹਣਗੜ੍ਹ ਰੱਤੇਵਾਲਾ ਵਿਖੇ ਗਿਆ ਸੀ, ਜਿੱਥੇ ਉਸ ਦੀ ਪਤਨੀ ਦਾ ਫੋਨ ਆਇਆ ਕਿ ਪੂਰਨ ਚੰਦ ਕੋਲੋਂ ਪਰਲ ਕੰਪਨੀ ਦੀਆਂ ਰਹਿੰਦੀਆਂ ਕਿਸ਼ਤਾਂ ਦਾ ਪਤਾ ਕਰ ਆਇਓ। ਸ਼ਾਮ ਲਾਲ ਨੇ ਦੱਸਿਆ ਕਿ ਜਦੋਂ ਉਹ ਪੂਰਨ ਚੰਦ ਦੇ ਘਰ ਗਿਆ ਤਾਂ ਦੋਸ਼ੀ ਪਹਿਲਾਂ ਤੋਂ ਬੇਸਬਾਲ ਲੈ ਕੇ ਬੈਠਾ ਸੀ, ਜਿਸ ਨੇ ਉਸ ਦੇ ਸੱਟਾਂ ਮਾਰੀਆਂ। ਵਜ਼ਾ ਰੰਜ਼ਿਸ਼ ਇਹ ਹੈ ਕਿ ਕੰਪਨੀ ਦੀਆਂ ਬਕਾਇਆ ਕਿਸ਼ਤਾਂ ਮੰਗਣ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ACCIDENT ਬਹਾਨੇ ਮਹਿਲਾ ਤੋਂ ਲੁੱਟ! ਖੋਹ ਕੇ ਲੈ ਗਏ ਨਕਦੀ ਨਾਲ ਭਰਿਆ ਪਰਸ ਤੇ ਮੋਬਾਈਲ
NEXT STORY