ਫਿਰੋਜ਼ਪੁਰ (ਖੁੱਲਰ) : ਮੱਲਾਂਵਾਲਾ ਵਿਖੇ ਇਕ ਵਿਅਕਤੀ ਦੀ ਮਾਲਕੀ ਜ਼ਮੀਨ 5 ਮਰਲੇ ਨੂੰ ਗਲਤ ਤਰੀਕੇ ਨਾਲ ਰਜਿਸਟਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਥਾਣਾ ਮੱਨਾਂਵਾਲਾ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਪੁੱਤਰ ਸੁਰਜੀਤ ਸਿੰਘ ਵਾਸੀ ਦੀ ਮਾਲਕੀ ਜ਼ਮੀਨ 5 ਮਰਲੇ ਜਗ੍ਹਾ ਮੱਖੂ ਫਿਰੋਜ਼ਪੁਰ ਰੋਡ ਮੱਲਾਂਵਾਲਾ ਵਿਖੇ ਹੈ।
ਇਸ ਦੀ ਗਲਤ ਕਰੀਕੇ ਨਾਲ ਦੋਸ਼ੀਅਨ ਸਾਹਿਬ ਸਿੰਘ ਪੁੱਤਰ ਅਮਰੀਕ ਸਿੰਘ ਮੱਲਾਂਵਾਲਾ, ਲਖਵੀਰ ਸਿੰਘ, ਜਸਬੀਰ ਸਿੰਘ ਪੁੱਤਰਾਨ ਪੂਰਨ ਸਿੰਘ ਵਾਸੀਅਨ ਹਾਮਦ ਵਾਲਾ ਹਿਠਾੜ ਅਤੇ ਲਖਵਿੰਦਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਕਾਲੂ ਵਾਲਾ ਨੇ ਰਜਿਸਟਰ ਕਰਵਾ ਲਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਅਜੇ ਜਾਰੀ ਹੈ।
ਜਲੰਧਰ 'ਚ ਵਿਦਿਆਰਥੀਆਂ ਦਾ ਧਰਨਾ, ਅਲਰਟ ਮੋਡ 'ਤੇ ਪੁਲਸ, ਇਨ੍ਹਾਂ ਸੜਕਾਂ 'ਤੇ ਹੋਈ ਬੈਰੀਕੇਡਿੰਗ
NEXT STORY