ਲੁਧਿਆਣਾ (ਤਰੁਣ): ਦਰੇਸੀ ਥਾਣੇ ਦੀ ਪੁਲਸ ਨੇ ਦੀਪੂ ਕੁਮਾਰ ਵਿਰੁੱਧ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਅਗਵਾ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਪੀੜਤਾ ਅਨੁਸਾਰ, ਉਸ ਦੀ 14 ਸਾਲਾ ਧੀ ਕੁਝ ਸਮਾਨ ਲੈਣ ਲਈ ਘਰੋਂ ਬਾਹਰ ਗਈ ਸੀ, ਪਰ ਵਾਪਸ ਨਹੀਂ ਆਈ। ਜਾਂਚ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਦੀਪੂ ਉਸ ਦੀ ਧੀ 'ਤੇ ਗਲਤ ਨਿਗਾਹ ਰੱਖਦਾ ਸੀ ਤੇ ਉਹੀ ਵਿਆਹ ਕਰਨ ਦੇ ਇਰਾਦੇ ਨਾਲ ਉਸ ਨੂੰ ਵਰਗਲਾ ਕੇ ਲੈ ਗਿਆ ਸੀ। ਜਾਂਚ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੰਤਰੀ ਸੰਜੀਵ ਅਰੋੜਾ ਨੇ ਸੁਣਾਈ ਗੁੱਡ ਨਿਊਜ਼, ਸੂਬੇ 'ਚ ਇਹ ਕੰਪਨੀ ਕਰ ਰਹੀ 300 ਕਰੋੜ ਦਾ ਪ੍ਰਸਤਾਵਿਤ ਨਿਵੇਸ਼
NEXT STORY