ਲੁਧਿਆਣਾ (ਮਹੇਸ਼) : ਇਕ ਪਾਸੇ ਜਿੱਥੇ ਕੋਵਿਡ-19 ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਉੱਥੇ ਹੀ ਇਸ ਮਹਾਮਾਰੀ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਲੋਕ ਲਾਪਰਵਾਹ ਦਿਖਾਈ ਦੇ ਰਹੇ ਹਨ। ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਮਾਸਕ ਨਾ ਪਾਉਣ ਬਾਰੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੀ ਪੁਲਸ ਹੁਣ ਸਖਤੀ ਦੇ ਮੂਡ 'ਚ ਆ ਗਈ ਹੈ। ਪੁਲਸ ਨੇ ਇਸ ਸਬੰਧੀ 13 ਲੋਕਾਂ ਖਿਲਾਫ ਮਾਸਕ ਨਾ ਪਾਉਣ ਕਰਕੇ ਕੇਸ ਦਰਜ ਕੀਤੇ ਹਨ।
ਇਸ ਬਾਰੇ ਪੁਲਸ ਅਧਿਕਾਰੀ ਗੁਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਜਨਤਕ ਥਾਵਾਂ 'ਤੇ ਮਾਸਕ ਲਾਉਣ ਅਤੇ 6 ਗਜ਼ ਦੀ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਹੀ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਪੁਲਸ ਸਮਝਾਉਂਦੀ ਆ ਰਹੀ ਹੈ ਪਰ ਹੁਣ ਪੁਲਸ ਸਖਤੀ ਨਾਲ ਪੇਸ਼ ਆਵੇਗੀ ਅਤੇ ਜੋ ਇਸ ਦੀ ਉਲੰਘਣਾ ਕਰੇਗਾ, ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਜਿਨ੍ਹਾਂ ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਗਗਨਦੀਪ ਕਾਲੋਨੀ ਦਾ ਰਹਿਮਾਨ, ਪਿੰਡ ਬੂਥਗੜ੍ਹ ਦਾ ਬਾਰ ਸਿੰਘ, ਇੰਦਰ ਵਿਹਾਰ ਕਾਲੋਨੀ ਦਾ ਦਿਲਦਾਰ ਸਿੰਘ, ਨਿਊ ਕਰਤਾਰ ਨਗਰ ਦੇ ਭਰਤ ਕੁਮਾਰ ਤੇ ਗਗਨਦੀਪ, ਈ. ਡਬਲਿਊ. ਐਸ. ਕਾਲੋਨੀ ਦੇ ਦੀਪਕ ਕੁਮਾਰ, ਆਜ਼ਾਦ ਨਗਰ ਦਾ ਰਾਕੇਸ਼ ਕੁਮਾਰ ਸ਼ਾਮਲ ਹੈ।
ਸ਼ਹੀਦ ਜਵਾਨ ਗੁਰਤੇਜ ਸਿੰਘ ਦੀਆਂ ਅਸਥੀਆਂ ਕੀਤੀਆਂ ਗਈਆਂ ਜਲ ਪ੍ਰਵਾਹ
NEXT STORY