ਭਵਾਨੀਗੜ੍ਹ (ਵਿਕਾਸ ਮਿੱਤਲ)- ਥਾਣਾ ਭਵਾਨੀਗੜ੍ਹ 'ਚ ਬੰਦ ਇਕ ਹਵਾਲਾਤੀ ਭੱਜਣ ਦੀ ਕੋਸ਼ਿਸ਼ ਵਿਚ ਸੀ ਪਰੰਤੂ ਪੁਲਸ ਦੀ ਚੌਕਸੀ ਕਾਰਨ ਉਹ ਸਫ਼ਲ ਨਹੀਂ ਹੋ ਸਕਿਆ। ਮਾਮਲੇ ਸਬੰਧੀ ਥਾਣੇ ਦੇ ਏ.ਐੱਸ.ਆਈ. ਦੇ ਬਿਆਨਾਂ 'ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਦੇ ਚਾਚੇ ਘਰੋਂ ਕੀ ਕੁਝ ਹੋਇਆ ਬਰਾਮਦ?
ਜਾਣਕਾਰੀ ਅਨੁਸਾਰ ਭਵਾਨੀਗੜ੍ਹ ਥਾਣੇ ਦੇ ਏ.ਐੱਸ.ਆਈ ਰਣਜੀਤ ਸਿੰਘ ਨੇ ਬਿਆਨਾਂ ਵਿੱਚ ਦੱਸਿਆ ਕਿ ਉਹ ਬੀਤੀ 12 ਸਤੰਬਰ ਨੂੰ ਨਾਈਟ ਮੁਨਸ਼ੀ ਸੀ। ਇੱਕ ਮਾਮਲੇ ਵਿੱਚ ਮੁਲਜ਼ਮ ਸੋਨੀ ਸਿੰਘ ਉਰਫ਼ ਜੌਹਰੀ ਵਾਸੀ ਪਿੰਡ ਬਾਸੀਅਰਖ ਪੁਲਸ ਰਿਮਾਂਡ ਦੇ ਤਹਿਤ ਥਾਣੇ ਦੀ ਹਵਾਲਾਤ 'ਚ ਬੰਦ ਸੀ। ਇਸ ਦੌਰਾਨ ਜਦੋਂ ਹੋਮਗਾਰਡ ਜਰਨੈਲ ਸਿੰਘ ਥਾਣੇ ਦੀ ਹਵਾਲਾਤ ਵੱਲ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ ਹਵਾਲਾਤੀ ਸੋਨੀ ਸਿੰਘ ਨੇ ਹਵਾਲਾਤ 'ਚੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਹਵਾਲਾਤ ਦੀ ਲੋਹੇ ਦੀ ਚੁਗਾਠ ਤੇ ਹਵਾਲਾਤ ਦੇ ਲਾਕਰ ਦੀ ਦੀਵਾਰ ਦੇ ਅੰਦਰ-ਬਾਹਰੋਂ ਸੀਮਿੰਟ ਲਾਹ ਰੱਖਿਆ ਸੀ। ਮਾਮਲੇ ਸਬੰਧੀ ਪੁਲਸ ਨੇ ਉਕਤ ਸੋਨੀ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੀਂ ਵਿਆਹੀ ਲਾੜੀ ਚਾੜ੍ਹ ਗਈ ਚੰਨ, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ
NEXT STORY