ਗੋਰਾਇਆ (ਮੁਨੀਸ਼)—ਨੇੜਲੇ ਪਿੰਡ ਬੰਡਾਲਾ ਮੰਜਕੀ 'ਚ ਵੀਰਵਾਰ ਦੀ ਰਾਤ ਪਿੰਡ ਦੇ ਸਾਬਕਾ ਸਰਪੰਚ ਰਵਿੰਦਰ ਕੁਮਾਰ ਦੀ ਜੰਡਿਆਲਾ ਰੋਡ ਤੇ ਪੇਂਟ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਗਏ।ਕਰੀਬ 11 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ 'ਚ ਅੱਗ ਲੱਗੀ ਹੈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ ਤੇ ਦੁਕਾਨ ਦਾ ਸ਼ਟਰ ਵੀ ਅੱਗ ਦੇ ਨਾਲ ਟੁੱਟ ਕੇ ਡਿੱਗ ਗਿਆ।ਉਨ੍ਹਾਂ ਕਿਹਾ ਕਿ ਦੁਕਾਨ 'ਚ ਪਿਆ ਸਾਰਾ ਸਾਮਾਨ ਸੜ ਕੇ ਸਵਾ ਹੋ ਗਿਆ। ਅੰਦਰ ਪਈ 20000 ਦੀ ਨਗਦੀ ਵੀ ਅੱਗ ਨਾਲ ਸੜ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 13-14 ਲੱਖ ਦਾ ਨੁਕਸਾਨ ਹੋ ਗਿਆ ਹੈ।
ਪੰਜਾਬ ਬਜਟ ਸੈਸ਼ਨ : ਮੁੱਖ ਮੰਤਰੀ ਦੀ ਉਡੀਕ 'ਚ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ
NEXT STORY