ਜਲਾਲਾਬਾਦ (ਆਦਰਸ਼ ਜੋਸਨ , ਜਤਿੰਦਰ) : ਹਲਕਾ ਜਲਾਲਾਬਾਦ ਦੇ ਪਿੰਡ ਸਿਮਰੇ ਵਾਲਾ ਢਾਣੀ ਮਾੜਿਆਂ ਵਾਲੀ ਦੇ ਰਕਬੇ 'ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ 'ਤੇ ਕੁਦਰਤ ਦੇ ਕਹਿਰਵਾਨ ਹੋਣ ਤੋਂ ਬਾਅਦ ਅਚਾਨਕ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੇ ਕਾਰਨ ਲਗਭਗ 50 ਏਕੜ ਦੇ ਕਰੀਬ ਫਸਲ ਸਣੇ 2 ਟਰੈਕਟਰ ਤੇ 2 ਨੌਜਵਾਨਾਂ ਦੇ ਝੁਲਸ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ। ਅੱਗ ਲੱਗਣ ਦੀ ਘਟਨਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਮਿਲਣ 'ਤੇ ਜਿਵੇਂ ਹੀ ਪਿੰਡ ਦੇ ਗੁਰਦਆਰਾ ਸਾਹਿਬ 'ਚ ਅਨਾਊਸਮੈਂਟ ਕੀਤੀ ਗਈ ਤਾਂ ਤੁਰੰਤ ਪਿੰਡ ਦੇ ਲੋਕਾਂ ਸਣੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਵੱਡੇ ਪੱਧਰ 'ਤੇ ਪੁੱਜ ਕੇ ਅੱਗ 'ਤੇ ਤੇਜ਼ੀ ਹਨੇਰੀ ਹੋਣ ਦੇ ਬਾਵਜੂਦ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ। ਇਸ ਘਟਨਾਂ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਜਲਾਲਾਬਾਦ ਦੀ ਟੀਮ ਕੁੱਝ ਮਿੰਟਾਂ 'ਚ ਮੌਕੇ 'ਤੇ ਗਈ। ਤੇਜ਼ ਹਨੇਰੀ ਦੇ ਚੱਲਦੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਪਰ ਇਹ ਸਭ ਦੇ ਚੱਲਦਿਆਂ 2 ਟਰੈਕਟਰ ਤੇ 2 ਨੌਜਵਾਨ ਅੱਗ ਦੀ ਚਪੇਟ 'ਚ ਆਉਣ ਨਾਲ ਝੁਲਸ ਗਏ।
ਇਹ ਵੀ ਪੜ੍ਹੋ : ਪੰਜਾਬ, ਚੰਡੀਗੜ੍ਹ ਵਿਚ ਆਇਆ ਭੂਚਾਲ, ਘਰਾਂ 'ਚੋਂ ਬਾਹਰ ਨਿਕਲੇ ਲੋਕ
ਇਸ ਮੌਕੇ ਪੀੜਤ ਕਿਸਾਨਾਂ ਨੇ ਪੰਜਾਬ ਦੇ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਕਿ ਕਿਸਾਨਾਂ ਦੀ ਫ਼ਸਲ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਸੀਜਨ ਦੌਰਾਨ ਥਾਣਾ ਵੈਰੋ ਕਾ ਵਿਖੇ ਫਾਇਰ ਬ੍ਰਿਗੇਡ ਦੀ ਗੱਡੀ ਪੱਕੇ ਤੌਰ 'ਤੇ ਮੁਹੱਇਆ ਕਰਵਾਈ ਜਾਵੇ ਤਾਂ ਕਿ ਅੱਗੇ ਤੋਂ ਅਜਿਹੀ ਘਟਨਾਂ ਨੂੰ ਸਮਾਂ ਰਹਿੰਦੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਪੀੜਤ ਕਿਸਾਨਾਂ ਨੇ ਕਿਹਾ ਕਿ ਜ਼ਿਆਦਾਤਾਰ ਕਿਸਾਨਾਂ ਨੇ ਠੇਕੇ 'ਤੇ ਜ਼ਮੀਨ ਲੈ ਕੇ ਕਣਕ ਦੀ ਬਿਜਾਈ ਕੀਤੀ ਹੋਈ ਸੀ ਅਤੇ ਅੱਗ ਕਾਰਣ ਕਿਸਾਨਾਂ ਦੇ ਚੁੱਲ੍ਹੇ ਠੰਢੇ ਪੈ ਚੁੱਕੇ ਹਨ ਅਤੇ ਪੀੜਤ ਕਿਸਾਨਾਂ ਇਸ ਘਟਨਾਂ ਨੂੰ ਲੈ ਕੇ ਚਿੰਤਤ ਹਨ । ਪੀੜਤ ਕਿਸਾਨਾਂ ਦੀ ਅੱਗ ਨਾਲ ਸੜੀ ਫਸਲ ਦੀ ਸਪੈਸ਼ਲ ਗਿਰਦਾਵਾਰੀ ਕਰਵਾ ਕੇ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।
ਇਹ ਵੀ ਪੜ੍ਹੋ : ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਹਰਜੋਤ ਬੈਂਸ, ਸਰਕਾਰ ਕੋਲ ਰੱਖੀ ਇਹ ਵੱਡੀ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ 'ਚ ਬੈਠੇ 13 ਮੁਲਜ਼ਮ ਗ੍ਰਨੇਡ ਲਾਂਚਰ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
NEXT STORY