ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਨੂਰਾ ਵਾਲਾ ਰੋਡ 'ਤੇ ਸਥਿਤ ਕੱਪੜੇ ਦੀਆਂ 3 ਫੈਕਟਰੀਆਂ 'ਚ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਦੀਆਂ 25 ਤੋਂ 30 ਦੇ ਕਰੀਬ ਗੱਡੀਆਂ ਪੁੱਜ ਚੁੱਕੀਆਂ ਹਨ।
ਦੱਸ ਦੇਈਏ ਕਿ ਨੂਰਵਾਲਾ ਰੋਡ 'ਤੇ ਪਹਿਲਾਂ ਕੱਪੜੇ ਦੀਆਂ 2 ਫੈਕਟਰੀਆਂ ਨੂੰ ਅੱਗ ਲੱਗੀ, ਜੋ ਕਿ ਤੀਜੀ ਫੈਕਟਰੀ ਤੱਕ ਵੀ ਪੁੱਜ ਗਈ। ਅੱਗ ਲੱਗਣ ਕਾਰਨ ਫੈਕਟਰੀਆਂ 'ਚੋਂ ਅੱਗ ਦੇ ਭਾਂਬੜ ਨਿਕਲ ਰਹੇ ਹਨ ਅਤੇ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ।
ਫਿਲਹਾਲ ਅੱਗ 'ਤੇ ਕਾਬੂ ਪਾਉਣ ਲਈ ਖੰਨਾ, ਸਮਰਾਲਾ, ਜਗਰਾਓਂ, ਨਵਾਂਸ਼ਹਿਰ, ਫਗਵਾੜਾ ਅਤੇ ਮੁੱਲਾਂਪੁਰ ਤੋਂ ਪਾਣੀ ਦੀਆਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ।
ਕੋਲਕਾਤਾ 'ਚ ਡਾਕਟਰਾਂ ਨਾਲ ਬਦਸਲੂਕੀ 'ਚ ਅੱਜ ਏਮਜ਼ 'ਚ ਹੜਤਾਲ (ਪੜ੍ਹੋ 14 ਜੂਨ ਦੀਆਂ ਖਾਸ ਖਬਰਾਂ)
NEXT STORY