ਲੁਧਿਆਣਾ (ਮੁੱਲਾਂਪੁਰੀ) - ਲੁਧਿਆਣਾ ਲੋਕ ਸਭਾ ਸੀਟ ਦੇਸ਼ ਦੀ ਵੰਡ ਤੋਂ ਬਾਅਦ 1952 ਤੋਂ ਬਾਅਦ ਤੋਂ ਹੁਣ ਤੱਕ ਜਿੰਨੇ ਵੀ ਐੱਮ. ਪੀ. ਬਣੇ, ਉਨ੍ਹਾਂ 'ਚ ਸਿਰਫ਼ 3 ਮੈਂਬਰ ਪਾਰਲੀਮੈਂਟ ਨੂੰ ਇਸ ਗੱਲ ਦਾ ਮਾਣ ਹਾਸਲ ਹੋਇਆ ਹੈ ਕਿ ਉਹ 2 ਵਾਰ ਐੱਮ. ਪੀ. ਰਹੇ। ਇਨ੍ਹਾਂ ਵਿਚ ਗੁਰਚਰਨ ਸਿੰਘ ਗਾਲਿਬ, ਅਮਰੀਕ ਸਿੰਘ ਆਲੀਵਾਲ ਅਤੇ ਰਵਨੀਤ ਸਿੰਘ ਬਿੱਟੂ, ਜਦੋਂਕਿ 3 ਵਾਰ ਮੈਂਬਰ ਪਾਰਲੀਮੈਂਟ ਬਣਨ ਦਾ ਖਿਤਾਬ ਜੇਕਰ ਕਿਸੇ ਸਿਆਸੀ ਨੇਤਾ ਦੇ ਹਿੱਸਾ ਆਇਆ ਹੈ ਤਾਂ ਉਹ ਦਵਿੰਦਰ ਸਿੰਘ ਗਰਚਾ ਹੈ, ਜੋ ਕਾਂਗਰਸ ਪਾਰਟੀ ਦੀ ਟਿਕਟ 'ਤੇ ਜੇਤੂ ਰਹੇ।
ਇਹ ਵੀ ਪੜ੍ਹੋ - ਵੱਡੀ ਖ਼ਬਰ : 30-31 ਮਾਰਚ ਨੂੰ ਬੰਦ ਰਹਿਣਗੇ ਦੇਸ਼ ਦੇ ਇਸ ਸੂਬੇ ਦੇ ਪੈਟਰੋਲ ਪੰਪ, ਨਹੀਂ ਮਿਲੇਗਾ ਤੇਲ
ਦੱਸ ਦੇਈਏ ਕਿ ਦਵਿੰਦਰ ਸਿੰਘ ਗਰਚਾ 1967 ਅਤੇ 1971 ਦੀਆਂ ਲੋਕ ਸਭਾ ਚੋਣਾਂ 'ਚ ਜੇਤੂ ਰਹੇ। ਉਸ ਤੋਂ ਬਾਅਦ 1980 'ਚ ਲੁਧਿਆਣਾ ਤੋਂ ਤੀਜੀ ਵਾਰ ਐੱਮ. ਪੀ. ਬਣ ਕੇ 3 ਵਾਰ ਮੈਂਬਰ ਪਾਰਲੀਮੈਂਟ ਦਾ ਮਾਣ ਹਾਸਲ ਕੀਤਾ। ਅੱਜ ਕੱਲ ਲੁਧਿਆਣਾ ਤੋਂ 2 ਵਾਰ ਐੱਮ. ਪੀ. ਬਣੇ ਸ. ਬਿੱਟੂ ਹੁਣ ਭਾਜਪਾ 'ਚ ਚਲੇ ਗਏ ਹਨ ਅਤੇ ਤੀਜੀ ਵਾਰ ਲੁਧਿਆਣਾ 'ਚ ਐੱਮ. ਪੀ. ਬਣਨ ਦੀ ਦੌੜ 'ਚ ਹਨ। ਦੇਖਦੇ ਹਾਂ ਕਿ ਉਹ ਸ. ਗਰਚਾ ਦੀ ਇਸ ਲੀਡ (ਭਾਵ 3 ਵਾਰ) ਨੂੰ ਤੋੜ ਕੇ ਆਪਣਾ ਨਾਂ ਦਰਜ ਕਰਦੇ ਹਨ ਜਾਂ ਫਿਰ ਸ. ਗਰਚਾ ਦੇ ਸਿਰ 'ਤੇ ਇਹ ਖਿਤਾਬ ਟਿਕਿਆ ਰਹਿੰਦਾ ਹੈ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NIA ਅਦਾਲਤ ਨੇ ਖ਼ਾਲਿਸਤਾਨੀ ਖਾਨਪੁਰੀਆ ਸਮੇਤ 4 ਨੂੰ ਸੁਮਾਈ ਉਮਰ ਕੈਦ
NEXT STORY