ਚਮਕੌਰ ਸਾਹਿਬ (ਪਵਨ) : ਚਮਕੌਰ ਸਾਹਿਬ ਦੇ ਇਕ ਸ਼ੈਲਰ ਅੰਦਰ ਬਣੀ ਹੋਈ ਕੱਚਾ ਕੋਲਾ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਦੇ ਭਾਂਬੜ ਮਚ ਗਏ। ਅੱਗ ਲੱਗਣ ਕਾਰਨ ਫੈਕਟਰੀ ਅੰਦਰ ਪਈਆਂ ਪਰਾਲੀ ਦੀਆਂ ਗੰਢਾਂ ਅਤੇ ਹੋਰ ਮਸ਼ੀਨਰੀ ਨੂੰ ਭਾਰੀ ਨੁਕਸਾਨ ਪਹੁੰਚਿਆ।

ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਸ ਸਮੇਂ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਸੀ। ਇਸ ਬਾਰੇ ਫੈਕਟਰੀ ਪ੍ਰਬੰਧਕ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਇਹ ਅੱਗ ਕਿਵੇਂ ਲੱਗ ਗਈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਖੁਦਾਦਪੁਰ ਨੇੜਿਓਂ ਪਾਕਿਸਤਾਨ ਦੀ ਮੋਹਰ ਲੱਗਾ ਕਬੂਤਰ ਫੜਿਆ
NEXT STORY