ਮਾਛੀਵਾੜਾ ਸਾਹਿਬ (ਟੱਕਰ)- ਸਥਾਨਕ ਗੋਬਿੰਦ ਨਗਰ ਵਿਖੇ ਬੀਤੀ ਰਾਤ ਇਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ ਜਿਸ ਵਿਚ ਉਸਦਾ ਸਾਰਾ ਘਰੇਲੂ ਸਮਾਨ ਸੜਕੇ ਸੁਆਹ ਹੋ ਗਿਆ। ਪੀੜ੍ਹਤ ਪਰਿਵਾਰ ਦੇ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਪ੍ਰਾਈਵੇਟ ਨੌਕਰੀ ਕਰਦੀ ਹੈ। ਉਹ ਆਪਣੀ ਬੱਚੀ ਸਮੇਤ ਗੋਬਿੰਦ ਨਗਰ ਵਿਖੇ ਕਿਰਾਏ ਦਾ ਮਕਾਨ ਲੈ ਕੇ ਇੱਕ ਕਮਰੇ ਵਿਚ ਰਹਿੰਦੇ ਹਨ। ਬੀਤੀ ਰਾਤ ਕਰੀਬ 11 ਵਜੇ ਜਦੋਂ ਉਸਦੀ ਪਤਨੀ ਮਨਜੀਤ ਕੌਰ ਨੌਕਰੀ ਤੋਂ ਵਾਪਸ ਘਰ ਆਈ ਤਾਂ ਉਸ ਨੇ ਦੇਖਿਆ ਕਿ ਕਮਰੇ ਵਿਚੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।
ਉਸ ਨੇ ਅੱਗ ਬੁਝਾਉਣ ਲਈ ਤੁਰੰਤ ਗੁਆਂਢੀਆਂ ਨੂੰ ਬੁਲਾਇਆ ਅਤੇ ਉਸਨੂੰ ਵੀ ਸੂਚਿਤ ਕਰ ਦਿੱਤਾ। ਗੁਆਂਢੀਆਂ ਵਲੋਂ ਪਾਈਪਾਂ ਲਗਾ ਕੇ ਕਮਰੇ ਵਿਚ ਲੱਗੀ ਅੱਗ ਨੂੰ ਬੜੀ ਮੁਸ਼ੱਕਤ ਨਾਲ ਬੁਝਾਇਆ। ਜਦੋਂ ਤੱਕ ਅੱਗ ਬੁਝੀ ਤਾਂ ਕਮਰੇ ਦੀ ਛੱਤ ਦਾ ਕੁਝ ਹਿੱਸਾ ਵੀ ਡਿੱਗ ਚੁੱਕਾ ਸੀ ਅਤੇ ਨਾਲ ਹੀ ਪਿਆ ਘਰੇਲੂ ਸਮਾਨ ਜਿਸ ਵਿਚ ਟੀ.ਵੀ., ਫਰਿੱਜ਼, ਕੱਪੜੇ, ਬੈੱਡ ਆਦਿ ਸਾਰਾ ਕੁਝ ਸੜਕੇ ਸੁਆਹ ਹੋ ਚੁੱਕਾ ਸੀ। ਅੱਗ ਕਾਰਨ ਉਸਦੇ ਜੋ ਜ਼ਰੂਰੀ ਦਸਤਾਵੇਜ ਜਿਸ ਵਿਚ ਪਹਿਚਾਣ ਪੱਤਰ ਸਨ, ਉਹ ਵੀ ਸੜ ਗਏ। ਪੀੜ੍ਹਤ ਪਰਿਵਾਰ ਨੇ ਕਿਹਾ ਕਿ ਉਹ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ ਅਤੇ ਅੱਗ ਕਿਸ ਤਰ੍ਹਾਂ ਲੱਗੀ ਇਸ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਸਾਡਾ ਸਾਰਾ ਘਰੇਲੂ ਸਮਾਨ ਸੜਕੇ ਸੁਆਹ ਹੋ ਗਿਆ ਹੈ, ਇਸ ਲਈ ਸਾਡੀ ਆਰਥਿਕ ਮੱਦਦ ਕੀਤੀ ਜਾਵੇ।
ਦੀਵਾਲੀ ’ਤੇ ਮੋਟਰਸਾਈਕਲ ਲੈਣ ਲਈ ਇਕੱਠੇ ਕੀਤੇ 38 ਹਜ਼ਾਰ ਰੁਪਏ ਵੀ ਸੜੇ
ਕਮਲਜੀਤ ਸਿੰਘ ਨੇ ਦੱਸਿਆ ਕਿ ਉਸਦੀ ਖਵਾਹਿਸ਼ ਸੀ ਕਿ ਦੀਵਾਲੀ ਦੇ ਤਿਉਹਾਰ ’ਤੇ ਇਸ ਵਾਰ ਕਿਸ਼ਤਾਂ ’ਤੇ ਮੋਟਰਸਾਈਕਲ ਲੈਣਾ ਹੈ ਕਿਉਂਕਿ ਫੈਕਟਰੀ ਆਉਣ ਜਾਣ ਸਮੇਂ ਬੜੀ ਮੁਸ਼ਕਿਲ ਆਉਂਦੀ ਸੀ। ਉਸਨੇ ਪੇਸ਼ਗੀ ਦੇਣ ਲਈ 38 ਹਜ਼ਾਰ ਰੁਪਏ ਜੋੜੇ ਸਨ ਅਤੇ ਹੋਰ ਕੁਝ ਪੈਸੇ ਜੋੜ ਕੇ ਮੋਟਰਸਾਈਕਲ ਖਰੀਦਣਾ ਸੀ ਪਰ ਅੱਗ ਨੇ ਉਸਦੇ ਅਰਮਾਨਾਂ ’ਤੇ ਪਾਣੀ ਫੇਰ ਦਿੱਤਾ ਅਤੇ ਉਸਦਾ 38 ਹਜ਼ਾਰ ਰੁਪਏ ਵੀ ਸੜਕੇ ਸੁਆਹ ਹੋ ਗਿਆ।
GMADA 'ਚ ED ਦੀ ਰੇਡ: ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਵਾਪਸ ਲਈ ਪਟੀਸ਼ਨ
NEXT STORY