ਤਪਾ ਮੰਡੀ (ਗਰਗ,ਮੇਸ਼ੀ)— ਤਪਾ-ਢਿਲਵਾ ਰੋਡ ਤੇ ਅੱਜ ਸ਼ਾਮ ਇੱਕ ਸ਼ੈਲਰ 'ਚ ਪਏ ਬਾਰਦਾਨੇ ਨੂੰ ਭਾਰੀ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸ੍ਰੀ ਓਮ ਕ੍ਰਿਸ਼ਨਾ ਰਾਈਸ ਮਿਲਜ ਦੇ ਮਾਲਕ ਸੁਸੀਲ ਕੁਮਾਰ ਦਾ ਕਹਿਣਾ ਹੈ ਕਿ ਅੱਜ ਸ਼ਾਮੀ ਕੋਈ 5 ਵਜੇ ਦੇ ਕਰੀਬ ਉਸ ਦੇ ਮਿਲਿੰਗ ਵਾਲੇ ਰੂਮ 'ਚੋਂ ਧੂਆਂ ਨਿਕਲਦਾ ਦੇਖਿਆਂ ਤਾਂ ਝੋਨੇ ਦੀਆਂ ਖਾਲੀ ਕੀਤੀਆਂ ਬੋਰੀਆਂ ਦੇ ਲੱਗੇ ਵੱਡੇ ਢੇਰ ਨੂੰ ਅੱਗ ਲੱਗੀ ਹੋਈ ਸੀ ਉਸ ਨੇ ਤੁਰੰਤ ਅਪਣੇ ਸ਼ੈਲਰ 'ਚ ਕੰਮ ਕਰਦੋ ਮਜਦੂਰਾਂ,ਮਿਸਤਰੀਆਂ ਅਤੇ ਹੋਰਾਂ ਨੂੰ ਇਸ ਕੰਮ 'ਚ ਜੁਟਾਕੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕੀਤਾ ਤਾਂ ਫਾਇਰ ਬ੍ਰਿਗੇਡ ਦੇ ਗੱਡੀ ਪੁੱਜਦੇ ਹੀ ਅੱਗ ਹੋਰ ਤੇਜ ਹੁੰਦੀ ਰਹੀ ਤਾਂ 2 ਗੱਡੀਆਂ ਨੂੰ ਹੋਰ ਬੁਲਾਇਆ ਗਿਆ ਤਾਂ ਸ਼ੈਲਰ ਦੀਆਂ ਉਪਰੀਆਂ ਛੱਤਾਂ ਚੁੱਕਕੇ ਅੱਗ ਤੇ ਕਾਬੂ ਪਾਉਣ ਲਈ ਯਤਨ ਤੇਜ ਕਰ ਦਿੱਤੇ ਪਰ ਖਬਰ ਲਿਖੇ ਜਾਣ ਤੱਕ ਅੱਗ 'ਚੋਂ ਧੂਆਂ ਨਿਕਲ ਰਿਹਾ ਸੀ। ਇਸ ਘਟਨਾ ਦਾ ਪਤਾ ਲੱਗਦੈ ਹੀ ਵੱਡੀ ਗਿਣਤੀ 'ਚ ਮੰਡੀ ਨਿਵਾਸੀ ਪਹੁੰਚ ਗਏ ਅਤੇ ਇਸ ਘਟਨਾ 'ਚ ਲੱਖਾਂ ਰੁਪੈ ਦਾ ਨੁਕਸਾਨ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਮਜੀਠੀਆ ਦੀਆਂ ਕਾਂਗਰਸ ਨੂੰ ਖਰੀਆਂ-ਖਰੀਆਂ
NEXT STORY