ਮਾਨਸਾ: ਬਠਿੰਡਾ ਸੀ. ਆਈ. ਸਟਾਫ ਵਲੋਂ ਝੁਨੀਰ ਪੁਲਸ ਦੀ ਮਦਦ ਨਾਲ ਥਾਣੇ ਦੇ ਪਿੰਡ ਜਟਾਣਾ ਖੁਰਦ ਵਿਖੇ ਕੀਤੀ ਛਾਪੇਮਾਰੀ ਦੌਰਾਨ ਪੁਲਸ ਨੇ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਭੱਜਣ 'ਚ ਸਫਲ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ. ਆਈ. ਸਟਾਫ ਬਠਿੰਡਾ ਨੇ ਕਿਸੇ ਕੇਸ 'ਚ ਕੁੱਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਉਨ੍ਹਾਂ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਨ੍ਹਾਂ ਦੇ 5 ਸਾਥੀ ਮਾਨਸਾ ਜ਼ਿਲੇ ਦੇ ਪਿੰਡ ਜਟਾਣਾ ਖੁਰਦ ਵਿਖੇ ਕਿਸੇ ਘਰ 'ਚ ਬੈਠੇ ਹਨ ਤਾਂ ਸੀ. ਆਈ. ਸਟਾਫ ਬਠਿੰਡਾ ਨੇ ਥਾਣਾ ਝੁਨੀਰ ਦੀ ਪੁਲਸ ਨੂੰ ਨਾਲ ਲੈ ਕੇ ਪਿੰਡ ਜਟਾਣਾ ਖੁਰਦ ਵਿਖੇ ਬਾਅਦ ਦੁਪਹਿਰ ਛਾਪੇਮਾਰੀ ਕੀਤੀ। ਪੁਲਸ ਨੂੰ ਵੇਖਦਿਆਂ ਹੀ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ 4 ਗੈਂਗਸਟਰਾਂ ਕਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਮਾਨਾ, ਕਰਮਵੀਰ ਸਿੰਘ ਪੁੱਤਰ ਕ੍ਰਿਸ਼ਣ ਸਿੰਘ ਵਾਸੀ ਮਾਨਸਾ, ਅਰਸ਼ਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਬਲਜਿੰਦਰ ਸਿੰਘ ਵਾਸੀ ਮਾਨਸਾ ਅਤੇ ਭਾਰਤੀ ਸਿੰਘ ਉਰਫ ਧਰਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰ ਲਿਆ, ਜਦੋਂ ਕਿ ਇਕ ਗੈਂਗਸਟਰ ਮੌਕੇ ਦਾ ਫ਼ਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ।
ਪੁਲਸ ਨੇ ਦੋਸ਼ੀਆਂ ਤੋਂ ਇਕ ਹੋਂਡਾ ਸਿਟੀ ਕਾਰ, ਇਕ ਸਵਿਫਟ, 4 ਰਾਈਫਲਾਂ, 3 ਛੋਟੇ ਹਥਿਆਰ ਅਤੇ ਵੱਡੀ ਗਿਣਤੀ 'ਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲੇ ਸਨ, ਜਿਨ੍ਹਾਂ ਨੂੰ ਪਹਿਲਾਂ ਹੀ ਦਬੋਚ ਲਿਆ ਗਿਆ। ਇਹ ਸਾਰੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਗਰੁੱਪ ਦੇ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਸੁਖਪ੍ਰੀਤ ਸਿੰਘ ਬੁੱਢਾ ਵੀ ਇਸ 'ਚ ਸ਼ਾਮਲ ਸੀ, ਜੋ ਭੱਜਣ 'ਚ ਸਫ਼ਲ ਹੋ ਗਿਆ।
ਤੇਲ ਪੁਆਉਣ ਆਈ ਔਰਤ ਕਾਰ ਨਾਲ ਖਿੱਚ ਕੇ ਲੈ ਗਈ ਪੰਪ ਦੀ ਮਸ਼ੀਨ, ਲੱਗੀ ਅੱਗ
NEXT STORY