ਜਲੰਧਰ (ਮੁਨਿਸ਼ ਬਾਵਾ) - ਫਿਲੌਰ ਸ਼ਹਿਰ ਵਿੱਚ ਅਕਲਪੁਰ ਰੋਡ 'ਤੇ ਰਹਿ ਰਹੀਆਂ ਮਾਵਾਂ-ਧੀਆਂ ਦੇ ਘਰ ਰਾਤ 1 ਵਜੇ ਕਾਰ ਵਿੱਚ ਆਏ ਦੋ ਅਣਪਛਾਤਿਆਂ ਹਮਲਾਵਰਾਂ ਨੇ ਇਕ ਤੋਂ ਬਾਅਦ ਇਕ ਤਿੰਨ ਫਾਇਰ ਕੀਤੇ ਅਤੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਸ਼ਹਿਰ ਵਿੱਚ ਸਨਸਨੀ ਫੈਲ ਗਈ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਉਥੇ ਹੀ ਥਾਣਾ ਫਿਲੌਰ ਦੇ ਐਸ.ਐਚ.ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਨੀਰੂ ਜੱਸਲ ਅਤੇ ਕੋਮਲ ਜੱਸਲ ਨੇ ਇਤਲਾਹ ਦਿੱਤੀ ਸੀ ਕਿ ਸਾਡੇ ਘਰ ਗੋਲੀਆਂ ਚੱਲੀਆਂ ਹਨ। ਅਸੀਂ ਮੌਕੇ 'ਤੇ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਨੀਰੂ ਜੱਸਲ ਨੇ ਦੱਸਿਆ ਕਿ ਉਸਦਾ ਮੁੰਡਾ ਯੋਗੇਸ਼ ਜੱਸਲ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਉਹ ਸੁਖਬੀਰ ਸਿੰਘ ਭੁੱਲਰ ਕੋਲ ਟਰੱਕ ਟਰਾਲਾ ਚਲਾਉਂਦਾ ਸੀ। ਭੁੱਲਰ ਨੇ ਯੋਗੇਸ਼ ਕੋਲੋਂ ਕੰਮ ਕਰਾ ਲਿਆ ਪਰ ਉਸਦਾ ਬਣਦਾ 8000 ਡਾਲਰ ਨਹੀਂ ਦਿੱਤਾ, ਜਿਸ ਤੋਂ ਬਾਅਦ ਯੋਗੇਸ਼ ਨੇ ਸੁਖਬੀਰ ਸਿੰਘ ਭੁੱਲਰ ਦਾ ਨਾਮ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਉ ਪਾ ਦਿੱਤੀ ਅਤੇ ਸਾਰੀ ਹੱਡ ਬੀਤੀ ਵੀਡੀਓ ਵਿੱਚ ਬਿਆਨ ਕਰ ਦਿੱਤੀ।
ਨੀਰੂ ਜੱਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਉਨ੍ਹਾਂ ਦੇ ਘਰ ਇਸ ਹਮਲੇ ਤੋਂ ਪਹਿਲਾਂ ਦੋ ਵਿਅਕਤੀ ਆਏ ਸਨ ਜੋ ਡੱਬਾ ਦੇਣ ਦੇ ਬਹਾਨੇ ਆਏ ਸਨ, ਜਿਨ੍ਹਾਂ ਨੇ ਕਿਹਾ ਕਿ ਉਹ ਫਿਲੋਰ ਤੋਂ ਹੀ ਹਨ। ਉਨ੍ਹਾਂ ਨੇ ਸਾਨੂੰ ਧਮਕਿਆ ਦਿੱਤੀਆਂ ਕਿ ਉਹ ਆਪਣੇ ਮੁੰਡੇ ਨੂੰ ਕਹਿ ਕੇ ਵੀਡੀਓ ਡਿਲੀਟ ਕਰਵਾ ਦੇਣ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ। ਉਸ ਤੋਂ ਬਾਅਦ ਜੱਸਲ ਪਰਿਵਾਰ ਨੂੰ ਧਮਕੀਆਂ ਮਿਲਣ ਲੱਗ ਪਈਆਂ। ਪੁਲਸ ਨੇ ਨੀਰੂ ਜੱਸਲ ਦੇ ਬਿਆਨਾਂ 'ਤੇ ਸੁਖਬੀਰ ਸਿੰਘ ਭੁੱਲਰ ਸਮੇਤ ਦੋ ਅਣਪਛਾਤਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ ਅਤੇ ਗੋਲੀ ਚਲਾਉਣ ਵਾਲੇ ਵੀ ਜਲਦੀ ਫੜੇ ਜਾਣਗੇ। ਗੋਲੀ ਨੂੰ ਲੈ ਪਰਿਵਾਰ ਬਹੁਤ ਜ਼ਿਆਦਾ ਡਰਿਆ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਕਾਰਜ ਯੋਜਨਾ ਉਲੀਕੀ
NEXT STORY