ਫਿਰੋਜ਼ਪੁਰ (ਖੁੱਲਰ) : ਮਮਦੋਟ ਦੇ ਅਧੀਨ ਆਉਂਦੇ ਪਿੰਡ ਰਹੀਮੇ ਕੇ ਉਤਾੜ 'ਚ ਇਕ ਵਿਅਕਤੀ ਅਤੇ ਉਸ ਦੇ ਪਰਿਵਾਰ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਸੱਟਾਂ ਮਾਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਮਮਦੋਟ ਪੁਲਸ ਨੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪ੍ਰੀਤਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਰਹੀਮੇ ਕੇ ਉਤਾੜ ਨੇ ਦੱਸਿਆ ਕਿ ਉਹ ਆਪਣੇ ਖੇਤ ਨੂੰ ਗੇੜਾ ਮਾਰਨ ਗਿਆ ਸੀ, ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਦੋਸ਼ੀਅਨ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਪੁੱਤਰਾਨ ਸਤਪਾਲ ਵਾਸੀ ਰਹੀਮੇ ਕੇ ਉਤਾੜ, ਜਸਵੀਰ ਸਿੰਘ, ਮਨਪ੍ਰੀਤ ਸਿੰਘ, ਸੁਖਚੈਨ ਸਿੰਘ ਪੁੱਤਰਾਨ ਬਲਵਿੰਦਰ ਸਿੰਘ ਵਾਸੀਅਨ ਰਹੀਮੇ ਕੇ ਉਤਾੜ ਅਤੇ ਗੁਰਸੇਵਕ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਰਹੀਮੇ ਕੇ ਉਤਾੜ ਮੌਕੇ ’ਤੇ ਆ ਗਏ ਅਤੇ ਉਨ੍ਹਾਂ ਨੇ ਉਸ ਪਾਸੋਂ 12 ਬੋਰ ਬੰਦੂਕ ਲਾਇਸੈਂਸ ਖੋਹ ਲਈ।
ਉਸ ਵੱਲੋਂ ਰੌਲਾ ਪਾਉਣ 'ਤੇ ਉਸ ਦੇ ਭਰਾ ਜਸਵੰਤ ਸਿੰਘ, ਪ੍ਰੀਤਮ ਸਿੰਘ, ਗੁਰਬਖਸ਼ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਵੀ ਮੌਕੇ ’ਤੇ ਆ ਗਏ, ਜਿਸ ’ਤੇ ਦੋਸ਼ੀਅਨ ਨੇ ਹਮਮਸ਼ਵਰਾ ਮੁਸੱਲਾ ਹੋ ਕੇ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਅਤੇ ਸੱਟਾਂ ਮਾਰੀਆਂ। ਵਜਾ ਰੰਜ਼ਿਸ਼ ਇਹ ਹੈ ਕਿ ਅਸੀਂ ਸਰਪੰਚ ਦੇ ਇਲੈਕਸ਼ਨ ਦਾ ਇਨ੍ਹਾਂ ਦੇ ਖ਼ਿਲਾਫ਼ ਕੇਸ ਕੀਤਾ ਹੋਇਆ ਹੈ। ਇਸ ਰੰਜ਼ਿਸ਼ ਕਰਕੇ ਇਨ੍ਹਾਂ ਨੇ ਉਸ ’ਤੇ ਮਾਰ ਦੇਣ ਦੀ ਨੀਅਤ ਨਾਲ ਸਾਡੇ ਸੱਟਾਂ ਮਾਰੀਆਂ ਅਤੇ ਫਾਇਰ ਕੀਤੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਕਿਓਰਿਟੀ ਲਈ ਸ਼ੋਅਰੂਮ ਮਾਲਕ ਨੇ ਰਚਿਆ ਹੈਰਾਨੀਜਨਕ ਡਰਾਮਾ, ਪੁਲਸ ਨੇ ਕੀਤਾ ਪਰਦਾਫਾਸ਼
NEXT STORY