ਜ਼ੀਰਕਪੁਰ (ਜੁਨੇਜਾ) : ਥਾਣੇ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਸੋਮਵਾਰ ਦੁਪਹਿਰ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਐਕਟਿਵਾ ਸਵਾਰ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰ ਜ਼ਖ਼ਮੀ ਕਰ ਦਿੱਤਾ, ਜਦਕਿ ਉਸ ਦਾ ਸਾਥੀ ਵੀ ਮਾਮੂਲੀ ਜ਼ਖ਼ਮੀ ਹੋ ਗਿਆ। ਹਮਲਾਵਰ ਗੋਲੀ ਮਾਰਨ ਤੋਂ ਬਾਅਦ ਤੰਗ ਗਲੀਆਂ ’ਚੋਂ ਫ਼ਰਾਰ ਹੋ ਗਏ। ਡੀਲਰ ਦੀ ਪਛਾਣ ਜਗਤਾਰ ਸਿੰਘ ਪਿੰਡ ਖੇੜੀ ਸੁੰਡਰਾਂ ਡੇਰਾਬੱਸੀ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਐੱਸ. ਪੀ. ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ, ਥਾਣਾ ਮੁਖੀ ਸਤਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਕਰੀਬ ਢਾਈ ਵਜੇ ਪ੍ਰਾਪਰਟੀ ਡੀਲਰ ਸਾਥੀ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਜ਼ੀਰਕਪੁਰ ਤਹਿਸੀਲ ਵੱਲ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਰਾਹ ’ਚ ਡਾਕੂਮੈਂਟ ਸੈਂਟਰ ਦੀ ਦੁਕਾਨ ਦੇ ਬਾਹਰ ਰੁੱਕਿਆ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 2 ਹਮਲਾਵਰਾਂ ਨੇ ਐਕਟਿਵਾ ਦੇ ਪਿੱਛੇ ਬੈਠੇ ਪ੍ਰਾਪਰਟੀ ਡੀਲਰ ’ਤੇ ਫਾਇਰ ਕੀਤਾ, ਜੋ ਉਸ ਦੀ ਪਿੱਠ ’ਤੇ ਲੱਗਿਆ। ਗੋਲੀ ਲੱਗਣ ਨਾਲ ਪ੍ਰਾਪਰਟੀ ਡੀਲਰ ਜਗਤਾਰ ਜ਼ਖ਼ਮੀ ਹੋ ਗਿਆ, ਜਦੋਂ ਕਿ ਐਕਟਿਵਾ ਚਲਾ ਰਿਹਾ ਸਾਥੀ ਜਗਤਾਰ ਸਿੰਘ ਵਾਸੀ ਪਿੰਡ ਪੰਡਵਾਲਾ ਪਿੱਠ ’ਤੇ ਗੋਲੀ ਦਾ ਛਰਲਾ ਲੱਗਣ ਨਾਲ ਜ਼ਖ਼ਮੀ ਹੋ ਗਿਆ। ਦੋਵੇਂ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਮਲਾਵਰਾਂ ਨੇ ਹੈਲਮੇਟ ਪਾਏ ਸਨ, ਇਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਪਈ।
Skoda ਕਾਰ 'ਚ ਸ਼ਰਾਬ ਦਾ ਠੇਕਾ ਲੁੱਟਣ ਆਏ ਮੁਲਜ਼ਮ, ਕਰਿੰਦੇ ਨੇ ਫੜ ਕੇ ਕੀਤਾ ਪੁਲਸ ਹਵਾਲੇ
NEXT STORY