ਮਲਸੀਆਂ (ਤ੍ਰੇਹਨ, ਅਰਸ਼ਦੀਪ)- ਸਥਾਨਕ ਮਾਡਲ ਟਾਊਨ ਕਲੋਨੀ ਵਿਖੇ ਅੱਜ ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਚੱਲੀਆਂ ਗੋਲ਼ੀਆਂ ਨੇ ਇਲਾਕੇ 'ਚ ਅਮਨ ਕਾਨੂੰਨ ਦੀ ਸਥਿਤੀ 'ਤੇ ਫਿਰ ਤੋਂ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਣਕਾਰੀ ਮੁਤਾਬਕ ਅੱਜ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸੇ ਦੌਰਾਨ ਅੱਜ ਬਾਅਦ ਦੁਪਹਿਰ ਚਿੱਟੀ ਵੇਈਂ ਦੇ ਨਜ਼ਦੀਕ ਕੁਟੀਆ ਦੇ ਕੋਲ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ 'ਚ ਬਹਿਸਬਾਜ਼ੀ ਹੋ ਗਈ। ਝਗੜਾ ਸ਼ੁਰੂ ਹੋਣ ਤੋਂ ਪਹਿਲਾਂ ਪੁਲਸ ਦੇ ਮੌਕੇ 'ਤੇ ਪੁੱਜਣ ਕਾਰਨ ਦੋਵੇਂ ਧਿਰਾਂ ਉੱਥੋਂ ਖਿਸਕ ਗਈਆਂ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਨਿਊ ਮਾਡਲ ਟਾਊਨ ਕਲੋਨੀ ਵਿਖੇ ਖ਼ੂਨੀ ਸੰਘਰਸ਼ ਹੋਇਆ ਅਤੇ ਖੂਬ ਇੱਟਾਂ-ਵੱਟੇ ਅਤੇ ਬੇਹਿਸਾਬ ਗੋਲ਼ੀਆਂ ਚੱਲੀਆਂ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤਕਰੀਬਨ 25 ਤੋਂ 30 ਗੋਲ਼ੀਆਂ ਚੱਲੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਦਿਨ-ਦਿਹਾੜੇ ਹੋਇਆ ਕਤਲ, ਘਰ 'ਚ ਵੜ ਕੇ ਤਾੜ-ਤਾੜ ਚਲਾਈਆਂ ਗੋਲ਼ੀਆਂ
ਇਸ ਦੌਰਾਨ ਦੋਵੇਂ ਧਿਰਾਂ ਦੇ ਚਾਰ ਨੌਜਵਾਨ ਹਰਜਿੰਦਰ ਸਿੰਘ (29) ਪੁੱਤਰ ਰੇਸ਼ਮ ਸਿੰਘ ਵਾਸੀ ਸ਼ਾਲ੍ਹਾ ਨਗਰ (ਮਲਸੀਆਂ), ਅਰਸ਼ਦੀਪ ਸਿੰਘ (25) ਪੁੱਤਰ ਰਾਜ ਕੁਮਾਰ ਵਾਸੀ ਪਿੰਡ ਫਖਰੂਵਾਲ (ਸ਼ਾਹਕੋਟ), ਰਾਜਵਿੰਦਰ ਸਿੰਘ (22) ਪੁੱਤਰ ਬਲਕਾਰ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ, ਵਿਨੋਦ ਕੁਮਾਰ (23) ਪੁੱਤਰ ਪੱਪੂ ਵਾਸੀ ਜੈਨ ਕਲੋਨੀ ਸ਼ਾਹਕੋਟ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਡੀ. ਐੱਸ. ਪੀ. ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਵਿਨੋਦ ਕੁਮਾਰ ਦੇ ਪੇਟ 'ਚ, ਅਰਸ਼ਦੀਪ ਸਿੰਘ ਦੀ ਅੱਡੀ ਅਤੇ ਰਾਜਵਿੰਦਰ ਸਿੰਘ ਦੇ ਪੱਟ 'ਚ ਗੋਲ਼ੀ ਲੱਗੀ ਹੈ।
ਹਰਜਿੰਦਰ ਸਿੰਘ ਪੈਰ 'ਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਇਆ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਸਰਕਾਰ ਵੱਲੋਂ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਮਨਜ਼ੂਰੀ, 6 ਲੱਖ ਲੋਕਾਂ ਨੂੰ ਮਿਲੇਗਾ ਰੋਜ਼ਗਾਰ
ਥਾਣਾ ਮੁਖੀ ਨਾਗਰਾ ਨੇ ਦੱਸਿਆ ਕਿ ਪੁਲਸ ਵੱਲੋਂ ਮੌਕੇ ਤੋਂ ਕਰੀਬ ਇਕ ਦਰਜਨ ਗੋਲ਼ੀਆਂ ਦੇ ਖੋਲ ਬਰਾਮਦ ਕੀਤੇ ਜਾ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੌਜਵਾਨਾਂ ਦੇ ਬਿਆਨਾਂ 'ਤੇ ਐੱਫ. ਆਈ. ਆਰ. ਦਰਜ ਕੀਤੀ ਜਾ ਰਹੀ ਹੈ। ਪੁਲਸ ਦੁਆਰਾ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਦੋਸ਼ੀਆਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ ਅਤੇ ਖ਼ਤਰੇ ਤੋਂ ਬਾਹਰ ਹੈ। ਉਕਤ ਘਟਨਾ ਕਾਰਨ ਇਲਾਕੇ 'ਚ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਡਾ. ਨਿੱਝਰ ਵਲੋਂ ਸਿੱਧਵਾਂ ਨਹਿਰ ਦੀ ਸਫ਼ਾਈ ਤੇ ਨਹਿਰ ਦੁਆਲੇ ਚੇਨ ਲਿੰਕਡ ਵਾੜ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ
NEXT STORY