ਪਿੰਜੌਰ (ਰਾਵਤ) - ਪੰਚਕੂਲਾ ਦੇ ਅਮਰਾਵਤੀ ਐਨਕਲੇਵ ਦੇ ਪਾਸ਼ ਰਿਹਾਇਸ਼ੀ ਖੇਤਰ ’ਚ ਅਮਰਾਵਤੀ ਫਿਲਮ ਮਾਲ ਦੇ ਸਾਹਮਣੇ ਦੇਰ ਸ਼ਾਮ ਹੋਈ ਗੋਲੀਬਾਰੀ ਦੀ ਘਟਨਾ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦਾ ਨਾਂ ਸੋਨੂੰ ਨੋਲਟਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਤ 10:30 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਮੌਜੂਦ ਰਾਕੇਸ਼ ਨੇ ਦੱਸਿਆ ਕਿ ਮ੍ਰਿਤਕ ਸੋਨੂੰ ਨੋਲਟਾ ਆਪਣੀਆਂ 3 ਕੁੜੀਆਂ ਤੇ ਇਕ ਹੋਰ ਦੋਸਤ ਪ੍ਰਿੰਸ ਨਾਲ ਫਿਲਮ ਦੇਖਣ ਲਈ ਮਾਲ ’ਚ ਆਇਆ ਸੀ। ਜਦੋਂ ਫਿਲਮ ਦਾ ਸ਼ੋਅ ਖ਼ਤਮ ਹੋਣ ਤੋਂ ਬਾਅਦ ਲਗਭਗ 10:15 ਵਜੇ ਉਹ ਮਾਲ ਦੇ ਬਾਹਰ ਸੜਕ ਕਿਨਾਰੇ ਖੜੀ ਆਪਣੀ ਸਕਾਰਪੀਓ ’ਚ ਬੈਠਣ ਹੀ ਵਾਲਾ ਸੀ ਤਾਂ ਪਿੱਛਿਓਂ ਇਕ ਸਵਿਫਟ ਕਾਰ ’ਚ ਸਵਾਰ ਦੋ ਨੌਜਵਾਨ ਆਏ ਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ। ਚਸ਼ਮਦੀਦਾਂ ਅਨੁਸਾਰ ਜ਼ਖਮੀਆਂ ਨੂੰ ਪੰਚਕੂਲਾ ਸੈਕਟਰ-6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੋਨੂੰ ਨੂੰ ਮ੍ਰਿਤਕ ਐਲਾਨ ਦਿੱਤਾ। ਪੀਯੂਸ਼ ਪਿਪਲਾਨੀ ਨਾਂ ਦੇ ਇਕ ਨੌਜਵਾਨ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ।
ਵੱਡੀ ਘਟਨਾ : ਡੰਗਰਾਂ ਸਣੇ ਨਹਿਰ ਪਾਰ ਕਰਦਿਆਂ ਤੇਜ਼ ਵਹਾਅ ਰੁੜ੍ਹੇ ਦੋ ਜਣੇ
NEXT STORY