ਫਿਰੋਜ਼ਪੁਰ (ਕੁਮਾਰ)-ਲਾਇਨਜ਼ ਕਲੱਬ ਫਿਰੋਜ਼ਪੁਰ ਵੱਲੋਂ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਸਰਬਸੰਮਤੀ ਨਾਲ ਸਾਲ 2019-2020 ਲਈ ਲਾਇਨ ਸੁਭਾਸ਼ ਚੌਧਰੀ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਜਾਣਕਾਰੀ ਦਿੰਦੇ ਹੋਏ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਲਾਇਨ ਰਾਕੇਸ਼ ਪਾਠਕ ਨੂੰ ਕਲੱਬ ਦਾ ਸੈਕਟਰੀ ਅਤੇ ਲਾਇਨ ਰਾਮੇਸ਼ ਗੁਪਤਾ ਨੂੰ ਲਾਇਨਜ਼ ਕਲੱਬ ਫਿਰੋਜ਼ਪੁਰ ਦਾ ਖਜ਼ਾਨਚੀ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਫਿਰੋਜ਼ਪੁਰ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੰਮਾਂ ਦੇ ਨਾਲ-ਨਾਲ ਫ੍ਰੀ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਤੇ ਪ੍ਰਦੂਸ਼ਣ ਖਤਮ ਕਰਨ ਲਈ ਬੂਟੇ ਲਾਉਣਾ, ਬੱਚਿਆਂ ਦੀ ਸਿੱਖਿਆ ਵਿਚ ਮਦਦ ਕਰਨਾ ਅਤੇ ਨਸ਼ੇ ਤੇ ਹੋਰ ਸਮਾਜਕ ਬੁਰਾਈਆਂ ਨੂੰ ਖਤਮ ਕਰਨ ਲਈ ਸੈਮੀਨਾਰ ਤੇ ਸਫਾਈ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਕੰਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਲਾਇਨਜ਼ ਕਲੱਬ ਫਿਰੋਜ਼ਪੁਰ ਦੇ ਚੁਣੇ ਗਏ ਪ੍ਰਧਾਨ ਤੇ ਹੋਰ ਅਹੁਦੇਦਾਰ। (ਕੁਮਾਰ)
ਵਿਸਾਖੀ ਮੌਕੇ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ ’ਤੇ ਨਤਮਸਤਕ ਹੋਏ ਡੀ. ਸੀ
NEXT STORY