ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ 'ਚ ਖਾਸ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ, ਜੋ ਕਿ ਕੁੱਤਿਆਂ ਲਈ ਹੈ। ਇਹ ਉੱਤਰੀ ਭਾਰਤ 'ਚ ਕੁੱਤਿਆਂ ਲਈ ਪਹਿਲਾਂ ਬਲੱਡ ਬੈਂਕ ਹੈ।
ਇਥੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਜਾਂ ਦੁਰਘਟਨਾਵਾਂ 'ਚ ਜ਼ਖਮੀ ਹੋਏ ਕੁੱਤਿਆਂ ਨੂੰ ਖੂਨ, ਪਲੇਟਲੈਟਸ, ਪਲਾਜ਼ਮਾ ਚੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦਾਨੀ ਕੁੱਤਿਆਂ ਵੱਲੋਂ ਵੀ ਖੂਨ ਇਕੱਠਾ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੇ ਸਮਾਲ ਐਨੀਮਲ ਮਲਟੀ ਸਪੈਸ਼ਲਿਟੀ ਵੈਟਰਨਰੀ ਹਸਪਤਾਲ ਵਿਚ ਬਣੇ ਬਲੱਡ ਬੈਂਕ ਵਿੱਚ 120 ਤੋਂ ਵੱਧ ਬਿਮਾਰ ਕੁੱਤਿਆਂ ਦਾ ਖੂਨ ਚੜ੍ਹਾਇਆ ਜਾ ਚੁੱਕਾ ਹੈ। ਐਸੋਸੀਏਟ ਪ੍ਰੋਫੈਸਰ, ਮੈਡੀਸਨ ਵਿਭਾਗ ਅਤੇ ਬਲੱਡ ਬੈਂਕ ਦੀ ਇੰਚਾਰਜ ਡਾ. ਸੁਕ੍ਰਿਤੀ ਸ਼ਰਮਾ ਨੇ ਦੱਸਿਆ ਕਿ ਕੁੱਤਿਆਂ ਲਈ ਬਲੱਡ ਬੈਂਕ ਸਥਾਪਤ ਕਰਲ ਲਈ 50 ਲੱਖ ਰੁਪਏ ਦਾ ਖਰਚਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਬਾਇਓਟੈਕਨਾਲੌਜੀ ਵਿਭਾਗ ਦੁਆਰਾ ਦੇਸ਼ ਵਿੱਚ ਹੁਣ ਤੱਕ ਸਿਰਫ ਡੌਗ ਬਲੱਡ ਬੈਂਕ ਦੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅਜਿਹਾ ਪਹਿਲਾ ਬਲੱਡ ਬੈਂਕ ਚੇਨਈ ਵੈਟਰਨਰੀ ਯੂਨੀਵਰਸਿਟੀ ਵਿੱਚ ਅਤੇ ਦੂਜਾ ਲੁਧਿਆਣਾ ਵਿੱਚ ਹੈ ਅਤੇ ਇੱਥੇ ਆਧੁਨਿਕ ਮਸ਼ੀਨਾਂ ਹਨ। ਕੈਰਫਿਊਜ਼ ਮਸ਼ੀਨ ਕੁੱਤੇ ਤੋਂ ਪ੍ਰਾਪਤ ਹੋਏ ਲਹੂ ਵਿਚੋਂ ਆਰ.ਬੀ.ਸੀ. (ਰੇਡ ਬਲੱਡ ਸੈੱਲ), ਪਲਾਜ਼ਮਾ ਅਤੇ ਪਲੇਟਲੈਟਾਂ ਨੂੰ ਵੱਖ ਕਰਦੀ ਹੈ। ਪਲਾਜ਼ਮਾ ਐਕਸਪ੍ਰੈਸਰ ਮਸ਼ੀਨ ਪਲਾਜ਼ਮਾ ਨੂੰ ਆਰ. ਬੀ. ਸੀ. ਤੋਂ ਵੱਖ ਕਰਨ ਵਿੱਚ ਸਹਾਇਤਾ ਕਰਦੀ ਹੈ। ਪਲੇਟਲੈਟਸ ਨੂੰ ਸਪਸ਼ਟ ਕਰਨ ਵਾਲੀ ਕਮ ਇੰਕੂਵੇਟਰ ਮਸ਼ੀਨ ਪਲੇਟਲੈਟਸ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ।
ਡਾ: ਸ਼ਰਮਾ ਨੇ ਦੱਸਿਆ ਕਿ ਹਰ ਸਾਲ ਤਕਰੀਬਨ 25 ਤੋਂ 30 ਹਜ਼ਾਰ ਬਿਮਾਰ ਪਾਲਤੂ ਕੁੱਤਿਆਂ ਨੂੰ ਯੂਨੀਵਰਸਿਟੀ ਹਸਪਤਾਲ ਵਿੱਚ ਇਲਾਜ ਲਈ ਲਿਆਇਆ ਜਾਂਦਾ ਹੈ। ਇਨ੍ਹਾਂ ਵਿੱਚੋਂ 500 ਦੇ ਕਰੀਬ ਕੁੱਤੇ ਅਨੀਮੀਆ ਦਾ ਸ਼ਿਕਾਰ ਹਨ। ਕਈ ਕੁੱਤਿਆਂ ਵਿਚ ਪਲੇਟਲੈਟਸ ਦੀ ਘਾਟ ਹੁੰਦੀ ਹੈ। ਆਮ ਤੌਰ 'ਤੇ ਤੰਦਰੁਸਤ ਕੁੱਤਿਆਂ ਵਿਚ ਖੂਨ (ਹੀਮੋਗਲੋਬਿਨ) ਦੀ ਮਾਤਰਾ 12 ਤੋਂ 15 ਗ੍ਰਾਮ ਅਤੇ ਪਲੇਟਲੈਟਸ ਦੀ ਮਾਤਰਾ ਢਾਈ ਤੋਂ ਪੰਜ ਲੱਖ ਦੇ ਵਿਚਕਾਰ ਹੁੰਦੀ ਹੈ। ਕੁੱਤਿਆਂ ਦਾ ਪਹਿਲਾਂ ਇਲਾਜ਼ ਸਿਰਫ ਦਵਾਈਆਂ ਰਾਹੀਂ ਕੀਤਾ ਜਾਂਦਾ ਸੀ ਪਰ ਬਿਮਾਰ ਕੁੱਤੇ ਲਹੂ ਦੀ ਘਾਟ ਕਾਰਨ ਮਰ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ।
ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੇ 109 ਨਵੇਂ ਮਾਮਲੇ ਆਏ ਸਾਹਮਣੇ, 5 ਦੀ ਮੌਤ
NEXT STORY