ਅੰਮ੍ਰਿਤਸਰ (ਇੰਦਰਜੀਤ)-ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਚ ਇਨ੍ਹਾਂ ਦਿਨਾਂ ਸ਼ਰਾਬ ਦੇ ਭਾਅ ਵਿਚ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਸ਼ਰਾਬ ਠੇਕੇਦਾਰਾਂ ਵਿਚਕਾਰ ਛਿੜੀ ‘ਪ੍ਰਾਈਸ ਵਾਰ’ ਕਾਰਨ ਕਈ ਬ੍ਰਾਂਡਾਂ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਆਈ ਹੈ, ਜਿਸ ਨਾਲ ਖਰੀਦਦਾਰਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਇਸ ਮੁਕਾਬਲੇਬਾਜ਼ੀ ਵਿਚ ਸ਼ਹਿਰ ਦੀਆਂ ਵਾਈਨ ਸ਼ਾਪਾਂ ਦੇ ਬਾਹਰ ਨਵੀਆਂ ਰੇਟ ਲਿਸਟਾਂ ਦੇ ਵੱਡੇ-ਵੱਡੇ ਬੋਰਡ ਲਗਾ ਦਿੱਤੇ ਗਏ ਹਨ। ਹਾਲਾਤ ਇਹ ਹਨ ਕਿ ਜੋ ਸ਼ਰਾਬ ਦੀ ਬੋਤਲ ਪਹਿਲਾਂ 800 ਰੁਪਏ ਵਿਚ ਵਿਕਦੀ ਸੀ, ਉਹ ਹੁਣ ਕਰੀਬ 500 ਰੁਪਏ ਵਿਚ ਉਪਲੱਬਧ ਹੈ।
ਅੰਮ੍ਰਿਤਸਰ ਹਵਾਈ ਅੱਡੇ ਸਮੇਤ ਇਨ੍ਹਾਂ ਇਲਾਕਿਆਂ 'ਚ ਲੱਗੀਆਂ ਪਾਬੰਦੀਆਂ
ਟੁੱਟਿਆ ਰੇਟਾਂ ਦਾ ਪੁਲ, 30-35 ਫੀਸਦੀ ਦੀ ਭਾਰੀ ਗਿਰਾਵਟ
ਜਾਣਕਾਰੀ ਅਨੁਸਾਰ ਨਵੇਂ ਵਿੱਤੀ ਸਾਲ ਦੌਰਾਨ ਠੇਕੇਦਾਰਾਂ ਵਿਚਕਾਰ ਬਣਿਆ ‘ਪ੍ਰਾਈਸ ਪੂਲ’ ਟੁੱਟ ਗਿਆ ਹੈ, ਜਿਸ ਤੋਂ ਬਾਅਦ ਕੀਮਤਾਂ ਵਿਚ ਭਾਰੀ ਗਿਰਾਵਟ ਆ ਗਈ। ਰੌਇਲ ਸਟੈਗ, ਬਲੈਂਡਰ ਪ੍ਰਾਈਡ ਅਤੇ ਸਿਗਨੇਚਰ ਦੇ ਰੇਟਾਂ ਵਿਚ ਲਗਭਗ 30 ਫੀਸਦੀ ਤੱਕ ਕਮੀ ਆਈ ਹੈ। ਇਸ ਤੋਂ ਇਲਾਵਾ ਪ੍ਰੀਮੀਅਮ ਸ਼੍ਰੇਣੀ ਦੇ ਬ੍ਰਾਂਡ ਜਿਵੇਂ ਬਲੈਕ ਲੇਬਲ, ਚਿਵਾਸ ਰੀਗਲ, ਡਬਲ ਬਲੈਕ ਅਤੇ ਮੰਕੀ ਸ਼ੋਲਡਰ ਵੀ ਹੁਣ 30 ਤੋਂ 35 ਫੀਸਦੀ ਘੱਟ ਕੀਮਤ ’ਤੇ ਮਿਲ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ’ਚ ਮੁੜ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ ’ਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ
ਕੁਆਰਟਰ, ਅੱਧੀਆ ਅਤੇ ਬੀਅਰ ਦੇ ਰੇਟ ਵੀ ਡਿੱਗੇ
ਭਿਆਨਕ ਗਰਮੀ ਦੇ ਮੌਸਮ ਵਿਚ ਬੀਅਰ ਦੀ ਮੰਗ ਵਧਣ ਦੇ ਬਾਵਜੂਦ ਇਸ ਦੇ ਰੇਟਾਂ ਵਿਚ 20 ਤੋਂ 25 ਫੀਸਦੀ ਤੱਕ ਦੀ ਔਸਤ ਕਮੀ ਆਈ ਹੈ। ਇਸ ਕਾਰਨ ਸ਼ਹਿਰ ਦੇ ਕਈ ਠੇਕਿਆਂ ’ਤੇ ਗਾਹਕਾਂ ਦੀ ਭੀੜ ਵਧ ਗਈ ਹੈ ਅਤੇ ਵਿਕਰੀ ਵਿਚ ਵੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਰੇ ਪੁਰਾਣੇ ਰਿਕਾਰਡ ਟੁੱਟੇ, 10 ਗੁਣਾ ਵਧੀ...
ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਲੱਗੇਗਾ ਝਟਕਾ
ਮਾਹਿਰਾਂ ਦਾ ਮੰਨਣਾ ਹੈ ਕਿ ਕੀਮਤਾਂ ਵਿਚ ਆਈ ਇਸ ਕਮੀ ਨਾਲ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਵੱਡਾ ਝਟਕਾ ਲੱਗੇਗਾ।
ਇਹ ਵੀ ਪੜ੍ਹੋ- ਦੁਨੀਆ ਭਰ 'ਚ 26 ਕਰੋੜ ਲੋਕ ਇਸ ਗੰਭੀਰ ਬੀਮਾਰੀ ਨਾਲ ਪੀੜਤ, ਪੰਜਾਬ 'ਚ ਵੀ ਹਾਲਾਤ ਚਿੰਤਾਜਨਕ
ਸਮੱਗਲਿੰਗ ’ਤੇ ਰੋਕ: ਚੰਡੀਗੜ੍ਹ ਅਤੇ ਹਰਿਆਣਾ ਤੋਂ ਹੋਣ ਵਾਲੀ ਸ਼ਰਾਬ ਦੀ ਸਮੱਗਲਿੰਗ ਘਟੇਗੀ ਕਿਉਂਕਿ ਲੋਕਲ ਰੇਟ ਪਹਿਲਾਂ ਹੀ ਘੱਟ ਹੋ ਚੁੱਕੇ ਹਨ।
ਲਾਹਣ ਦੀ ਖਪਤ: ਪਿੰਡਾਂ ਵਿਚ ਬਣਨ ਵਾਲੀ ਕੱਚੀ ਸ਼ਰਾਬ ਦੀ ਥਾਂ ਲੋਕ ਹੁਣ ਸਸਤੀ ਅਤੇ ਕਾਨੂੰਨੀ ਸ਼ਰਾਬ ਨੂੰ ਤਰਜੀਹ ਦੇ ਸਕਦੇ ਹਨ।
ਵਿਕਰੀ ’ਚ ਵਾਧਾ: ਘੱਟ ਮਾਰਜਿਨ ਦੇ ਬਾਵਜੂਦ ਵਿਕਰੀ ਵਧਣ ਨਾਲ ਠੇਕੇਦਾਰਾਂ ਦੇ ਕੁੱਲ ਟਰਨਓਵਰ ਵਿਚ ਸੁਧਾਰ ਦੀ ਉਮੀਦ ਹੈ।
ਸੇਲ ਵਧਣ ਨਾਲ ਕੁੱਲ ਰੈਵੀਨਿਊ ਵਿਚ ਸੁਧਾਰ ਆਵੇਗਾ
ਸ਼ਰਾਬ ਕਾਰੋਬਾਰ ਦੇ ਪੁਰਾਣੇ ਜਾਣਕਾਰ ਯੋਗੇਸ਼ ਕੁਮਾਰ ਅਤੇ ਪੁਨੀਤ ਕੁਮਾਰ ਨੇ ਕਿਹਾ ਕਿ ਕੀਮਤਾਂ ਘਟਣ ਨਾਲ ਮਾਰਜਿਨ ਭਾਵੇਂ ਘਟਿਆ ਹੈ, ਪਰ ਸੇਲ ਵਧਣ ਨਾਲ ਕੁੱਲ ਰੈਵੀਨਿਊ ਵਿਚ ਸੁਧਾਰ ਆਵੇਗਾ। ਸਭ ਤੋਂ ਵੱਡੀ ਰਾਹਤ ਗੈਰ-ਕਾਨੂੰਨੀ ਸ਼ਰਾਬ ਦੀ ਸਮੱਗਲਿੰਗ ’ਤੇ ਰੋਕ ਨਾਲ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਫਰਦ ਕੇਂਦਰ 'ਚ ਜਾਣ ਵਾਲੇ ਦੇਣ ਧਿਆਨ, ਨਹੀਂ ਤਾਂ ਹੋਣਾ ਪਵੇਗਾ ਖੱਜਲ
NEXT STORY