ਜਲੰਧਰ (ਰੱਤਾ) : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਵਿਸ਼ਵ ਭਰ ਦੇ ਕਈ ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਦੀ ਇਕ ਔਰਤ ਨੂੰ ਆਪਣੇ ਚਪੇਟ 'ਚ ਲੈ ਲਿਆ ਹੈ। ਨਿਜ਼ਾਤਮ ਨਗਰ ਦੀ ਰਹਿਣ ਵਾਲੀ 70 ਸਾਲਾਂ ਔਰਤ ਨੂੰ ਲੁਧਿਆਣਾ ਦੇ ਸੀ. ਐੱਮ. ਸੀ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੀ ਪੁਸ਼ਟੀ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਕੀਤੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, 43 ਲੋਕਾਂ ਦੀ ਰਿਪੋਰਟ ਨੈਗੇਟਿਵ

ਅੱਜ ਦੂਜਾ ਕੇਸ ਲੁਧਿਆਣਾ 'ਚ ਪਾਜ਼ੇਟਿਵ ਪਾਇਆ ਗਿਆ ਹੈ। ਇੱਥੇ 55 ਸਾਲਾ ਔਰਤ ਦੀ ਕੋਰੋਨਾ ਵਾਇਰਸ ਤੋਂ ਪੀੜਤ ਹੈ, ਜਿਸ ਦਾ ਇਲਾਜ ਲੁਧਿਆਣਾ ਡੀ. ਐੱਮ.ਸੀ. ਹਸਪਤਾਲ 'ਚ ਚੱਲ ਰਿਹਾ ਹੈ। ਡਾਕਟਰਾਂ ਨੇ ਉਕਤ ਔਰਤ ਨੂੰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਰਨਟਾਈਨ ਦੀ ਸਲਾਹ ਦਿੱਤੀ ਹੈ। ਕੋਰੋਨਾ ਵਾਇਰਸ ਤੋਂ ਪੀੜਤ ਇਹ ਔਰਤ ਦਾ ਬੂਟੀਕ ਦਾ ਕਾਰੋਬਾਰ ਹੈ, ਜਿੱਥੇ ਐੱਨ. ਆਰ. ਆਈ. ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਫਿਲਹਾਲ ਇਸ ਔਰਤ ਦਾ ਕੋਈ ਟ੍ਰੈਵਲ ਰਿਕਾਰਡ ਨਹੀਂ ਹੈ। ਇਹ ਔਰਤ ਕਿਸ-ਕਿਸ ਦੇ ਸੰਪਰਕ 'ਚ ਆਈ ਹੈ, ਇਸ ਬਾਰੇ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 21 ਦਿਨ ਲਾਕ ਡਾਊਨ : ਘਬਰਾਉਣ ਦੀ ਲੋੜ ਨਹੀਂ, ਜਾਣੋ ਕਿਨ੍ਹਾਂ ਚੀਜ਼ਾਂ 'ਤੇ ਮਿਲੇਗੀ ਛੋਟ

ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 32 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 18, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 5, ਹੁਸ਼ਿਆਰਪੁਰ ਦੇ 3, ਜਲੰਧਰ ਦੇ 4, ਲੁਧਿਆਣਾ 1 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ 'ਚ ਹੁਣ ਤੱਕ 488 ਸ਼ੱਕੀ ਕੇਸਾਂ ਦੀ ਰਿਪੋਰਟ ਸਾਹਮਣੇ ਆਈ ਹੈ। ਇਨ੍ਹਾਂ 'ਚੋਂ 228 ਦੀ ਰਿਪੋਰਟ ਨੈਗੇਟਿਵ ਆਈ ਹੈ, 229 ਦੀ ਰਿਪੋਰਟ ਦਾ ਇੰਤਜ਼ਾਰ ਹੈ। ਹਸਪਤਾਲਾਂ 'ਚ ਭਰਤੀ ਪਾਜ਼ੇਟਿਵ ਮਰੀਜ਼ਾਂ ਦੀ ਹਾਲਤ ਵੀ ਸਥਿਰ ਹੈ।
ਸੈਨੇਟਾਈਜ਼ੇਸ਼ਨ ਨਾ ਕਰਨ 'ਤੇ ਨਿਗਮ ਕਮਿਸ਼ਨਰ 'ਤੇ ਵਰ੍ਹੇ ਮੇਅਰ
NEXT STORY