ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਅਕਸਰ ਕਿਸੇ ਨਾ ਕਿਸੇ ਮਾਮਲੇ ਕਾਰਨ ਚਰਚਾ 'ਚ ਰਹਿੰਦਾ ਆ ਰਿਹਾ ਹੈ। ਵੀਰਵਾਰ ਨੂੰ ਨਿਗਮ 'ਚ ਵਾਪਰੀ ਘਟਨਾ ਦੌਰਾਨ ਲਿਫਟ 'ਚ ਫਸ ਗਏ ਸ਼ਹਿਰਵਾਸੀ ਨੂੰ ਕਰੀਬ ਪੌਣੇ ਘੰਟੇ ਬਾਅਦ ਲਿਫਟ ਦਾ ਦਰਵਾਜ਼ਾ ਤੋੜ ਕੇ ਆਜ਼ਾਦ ਕਰਵਾਇਆ ਗਿਆ। ਲਾਪ੍ਰਵਾਹੀ ਦੀ ਵੱਡੀ ਗੱਲ ਇਹ ਹੈ ਕਿ ਨਿਗਮ ਦੀ ਨਵੀਂ ਇਮਾਰਤ ਬਣਾਉਂਦੇ ਸਮੇਂ ਲਿਫਟ ਲਾਈ ਗਈ ਸੀ ਪਰ ਇਸ ਨੂੰ ਚਲਾਉਣ ਲਈ ਕੋਈ ਕਰਮਚਾਰੀ ਨਹੀਂ ਰੱਖਿਆ ਗਿਆ। ਅਚਾਨਕ ਲਿਫਟ ਬੰਦ ਹੋ ਜਾਣ ਕਰ ਕੇ ਇਥੇ ਆਇਆ ਵਿਅਕਤੀ ਅੰਦਰ ਹੀ ਕੈਦ ਹੋ ਕੇ ਰਹਿ ਗਿਆ, ਰੌਲਾ ਪੈਣ 'ਤੇ ਪਤਾ ਲੱਗਾ ਕਿ ਲਿਫਟ 'ਚ ਕੋਈ ਫਸ ਗਿਆ ਹੈ। ਨਿਗਮ ਕਰਮਚਾਰੀਆਂ ਨੇ ਦਰਵਾਜ਼ਾ ਖੋਲ੍ਹਣ ਦਾ ਕਾਫੀ ਯਤਨ ਕੀਤਾ ਪਰ ਦਰਵਾਜ਼ਾ ਨਾ ਖੁੱਲ੍ਹਾ। ਬਾਹਰੋਂ ਕਿਸੇ ਵੱਲੋਂ ਲਿਫਟ ਇੰਜੀਨੀਅਰ ਨੂੰ ਬੁਲਾਉਣ ਉਪਰੰਤ ਦਰਵਾਜ਼ਾ ਤੋੜ ਕੇ ਅੰਦਰ ਖੜ੍ਹੇ ਬੇਹਾਲ ਹੋਏ ਵਿਅਕਤੀ ਨੂੰ ਪੌਣੇ ਘੰਟੇ ਬਾਅਦ ਬਾਹਰ ਕੱਢਿਆ ਗਿਆ।
ਲਿਫਟ ਦਾ ਦਰਵਾਜ਼ਾ ਤੋੜਨ ਉਪਰੰਤ ਉਸ ਦੇ ਅੱਗੇ ਕੁਰਸੀਆਂ ਲਾ ਦਿੱਤੀਆਂ ਗਈਆਂ ਅਤੇ 'ਲਿਫਟ ਬੰਦ ਹੈ' ਲਿਖ ਕੇ ਪੇਪਰ ਲਾ ਦਿੱਤਾ ਗਿਆ ਤਾਂ ਕਿ ਕੋਈ ਹੋਰ ਲਿਫਟ ਦੀ ਵਰਤੋਂ ਨਾ ਕਰ ਸਕੇ।
ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਰੋਸ ਮਾਰਚ
NEXT STORY