ਅੰਮ੍ਰਿਤਸਰ, (ਵੜੈਚ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲਾ ਅੰਮ੍ਰਿਤਸਰ ਤੇ ਤਰਨਤਾਰਨ ਵੱਲੋਂ ਹਲਕਾ ਪੱਧਰ 'ਤੇ ਰੋਸ ਮਾਰਚ ਕਰਦਿਆਂ ਕੰਪਨੀ ਬਾਗ ਤੋਂ ਵਾਇਆ ਭੰਡਾਰੀ ਪੁਲ ਨਿਗਰਾਨ ਇੰਜੀਨੀਅਰ, ਜਲ ਸਪਲਾਈ ਤੇ ਸੈਨੀਟੇਸ਼ਨ ਅੰਮ੍ਰਿਤਸਰ ਵਿਖੇ ਧਰਨਾ ਦਿੱਤਾ ਗਿਆ। ਧਰਨੇ ਦੀ ਪ੍ਰਧਾਨਗੀ ਸਰਕਲ ਪ੍ਰਧਾਨ ਗੁਰਮੀਤ ਸਿੰਘ ਤੇ ਦਿਲਬਾਗ ਸਿੰਘ ਤਰਨਤਾਰਨ ਦੀ ਅਗਵਾਈ 'ਚ ਹੋਈ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਚਾਰ ਸਕੱਤਰ ਪ੍ਰਦੂਮਣ ਸਿੰਘ ਨੇ ਕਿਹਾ ਕਿ ਉਹ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਇਨਲਿਸਟਮੈਂਟ ਪਾਲਿਸੀ ਰਾਹੀਂ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ। ਪਿਛਲੀ ਪੰਜਾਬ ਸਰਕਾਰ ਨੇ ਮੰਨਿਆ ਸੀ ਕਿ ਇਨਲਿਸਟਮੈਂਟ ਪਾਲਿਸੀ ਨੂੰ ਰੱਦ ਕਰ ਕੇ ਵਰਕਰਾਂ ਨੂੰ ਵਿਭਾਗ 'ਚ ਲਿਆ ਕੇ ਪੱਕਾ ਕੀਤਾ ਜਾਵੇਗਾ, ਕਿਰਤ ਕਾਨੂੰਨ ਮੁਤਾਬਕ ਪੋਸਟ ਵਾਈਜ਼ ਤਨਖਾਹ ਲਾਗੂ ਕੀਤੀ ਜਾਵੇਗੀ ਪਰ ਮੌਜੂਦਾ ਕੈਪਟਨ ਸਰਕਾਰ ਨੇ ਇਸ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਦਾ ਰਾਹ ਫੜ ਲਿਆ ਹੈ। ਧਰਨੇ 'ਚ ਮੌਜੂਦ ਜ਼ਿਲਾ ਸਕੱਤਰ ਤਰਨਤਾਰਨ ਕੁਲਦੀਪ ਸਿੰਘ ਤੇ ਜ਼ਿਲਾ ਸਕੱਤਰ ਅੰਮ੍ਰਿਤਸਰ ਰਾਜਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਇਨਲਿਸਟਮੈਂਟ ਪਾਲਿਸੀ ਰੱਦ ਕਰ ਕੇ ਵਰਕਰਾਂ ਨੂੰ ਪੱਕਾ ਨਾ ਕੀਤਾ ਗਿਆ ਤਾਂ 2 ਅਗਸਤ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਹੈੱਡ ਆਫਿਸ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।
ਧਰਨੇ 'ਚ ਜਗੀਰ ਸਿੰਘ, ਸੁਖਦੇਵ ਸਿੰਘ, ਸੁਖਵੰਤ ਸਿੰਘ, ਕੁਲਦੀਪ ਸਿੰਘ, ਮਲੂਕ ਸਿੰਘ, ਨਵਿੰਦਰ ਸਿੰਘ ਤਰਨਤਾਰਨ, ਗੁਰਸਾਹਿਬ ਸਿੰਘ, ਦੇਸਰਾਜ ਆਦਿ ਹਾਜ਼ਰ ਹੋਏ।
ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਸਰਕਾਰੀ ਦੌਰੇ 'ਤੇ ਅੰਮ੍ਰਿਤਸਰ ਪੁੱਜੇ
NEXT STORY