ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਹਾਲ ਹੀ ਵਿੱਚ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਕੱਟ ਰਹੇ ਤੇਲੰਗਾਨਾ ਦੇ ਇੱਕ ਭਾਰਤੀ ਵਿਅਕਤੀ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਜੰਗਾਓਂ ਜ਼ਿਲ੍ਹੇ ਦੇ ਲਿੰਗਲਾਘਨਾਪੁਰਮ ਮੰਡਲ ਦੇ ਨੇਲੂਤਲਾ ਦਾ ਰਹਿਣ ਵਾਲਾ ਕੁਰਰੇਮੁਲਾ ਸਾਈਕੁਮਾਰ (31) ਦਸ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਉੱਥੇ ਕੰਮ ਕਰਦਾ ਸੀ ਅਤੇ ਉਹ ਓਕਲਾਹੋਮਾ ਰਾਜ ਦੇ ਐਡਮੰਡ ਸ਼ਹਿਰ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਹਾਲਾਂਕਿ ਉਸ ਨੇ 15 ਸਾਲ ਦੇ ਲੜਕੇ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰ ਕੇ ਤਿੰਨ ਕੁੜੀਆਂ ਦੇ ਨਾਲ ਬਲਾਤਕਾਰ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ deport ਹੋਏ 1700 ਤੋਂ ਵਧੇਰੇ ਭਾਰਤੀ, ਵੱਡੀ ਗਿਣਤੀ 'ਚ ਪੰਜਾਬੀ
ਉਸਨੇ 19 ਹੋਰ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ ਜੋ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਸਹਿਮਤ ਨਹੀਂ ਸਨ। ਉਸਨੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ। ਪੀੜਤਾਂ ਵੱਲੋਂ ਉੱਥੇ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਬਾਅਦ ਐਫ.ਬੀ.ਆਈ ਦੇ ਅਧਿਕਾਰੀਆਂ ਨੇ ਅਕਤੂਬਰ 2023 ਵਿੱਚ ਸਾਈਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਿਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੇ ਨੌਜਵਾਨ ਮੁੰਡਾ ਬਣ ਕੇ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਕੀਤੀ ਸੀ। ਦੋਸ਼ੀ ਸਾਬਤ ਹੋਣ ਤੋਂ ਬਾਅਦ ਇੱਕ ਅਮਰੀਕੀ ਅਦਾਲਤ ਨੇ ਉਸ ਨੂੰ ਲੰਘੀ 27 ਮਾਰਚ, 2025 ਨੂੰ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਸ ਦੌਰਾਨ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਾਈਕੁਮਾਰ ਨੇ 26 ਜੁਲਾਈ ਨੂੰ ਜੇਲ੍ਹ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸਾਈਕੁਮਾਰ ਦੇ ਪਿਤਾ ਉੱਪਲਈਆ ਅਤੇ ਉਸ ਦੇ ਪਰਿਵਾਰਕ ਮੈਂਬਰ ਅਮਰੀਕਾ ਗਏ ਅਤੇ ਉੱਥੇ ਹੀ ਉਹਨਾਂ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪੰਜਾਬ ਦੀ ਧੀ ਸਿਮਰਨ ਸਿੰਘ ਨੇ ਵਧਾਇਆ ਮਾਣ, ਇਟਲੀ 'ਚ ਹਾਸਲ ਕੀਤੀ ਇਹ ਉਪਲਬਧੀ
NEXT STORY