ਚੰਡੀਗੜ੍ਹ : ਹੁਣ ਚੰਡੀਗੜ੍ਹ ਏਅਰਪੋਰਟ 'ਤੇ ਸੰਘਣੀ ਧੁੰਦ ਅਤੇ ਖਰਾਬ ਮੌਸਮ ਦੇ ਚੱਲਦਿਆਂ ਜਹਾਜ਼ਾਂ ਦੀ ਉਡਾਣ ਪ੍ਰਭਾਵਿਤ ਨਹੀਂ ਹੋਵੇਗੀ। ਟੇਕ ਆਫ ਵੀ ਆਸਾਨੀ ਨਾਲ ਹੋ ਸਕੇਗਾ ਕਿਉਂਕਿ ਯਾਤਰੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਏਅਰਪੋਰਟ ਪ੍ਰਸ਼ਾਸਨ ਨੇ ਕੈਟ ਥ੍ਰੀ -ਬੀ ਤਕਨੀਕ ਅਤੇ ਰਨਵੇਅ ਵਿਜ਼ੀਬਿਲਟੀ ਰੇਂਜ ਦੇ ਨਾਲ ਹੀ ਆਈ. ਐੱਲ. ਐੱਸ. ਲਗਾਉਣ ਦਾ ਫੈਸਲਾ ਲਿਆ ਹੈ। ਇਸ ਪ੍ਰਾਜੈਕਟ 'ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।
ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਕੰਮ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਜੋ ਯਾਤਰੀਆਂ ਨੂੰ ਰਾਹਤ ਮਿਲ ਸਕੇ। ਇਸ ਸਿਸਟਮ ਰਾਹੀਂ ਖਰਾਬ ਮੌਸਮ 'ਚ ਵੀ ਏਅਰਫੋਰਸ ਅਤੇ ਯਾਤਰੀ ਜਹਾਜ਼ਾਂ ਦੀ ਸਫਲ ਲੈਂਡਿੰਗ ਕਰਾਈ ਜਾ ਸਕੇਗੀ। ਨਾਲ ਹੀ ਸੰਘਣੀ ਧੁੰਦ 'ਚ 50 ਮੀਟਰ ਦੀ ਵਿਜ਼ੀਬਿਲਟੀ 'ਚ ਵੀ ਜਹਾਜ਼ਾਂ ਦੀ ਲੈਂਡਿੰਗ ਆਸਾਨੀ ਨਾਲ ਹੋ ਜਾਵੇਗੀ। ਧੁੰਦ ਦੀ ਸ਼ੁਰੂਆਤ ਹੁੰਦੇ ਹੀ ਇੰਟਰਨੈਸ਼ਨਲ ਏਅਰਪੋਰਟ 'ਤੇ ਜਹਾਜ਼ਾਂ ਦਾ ਸੰਚਾਲਨ ਪ੍ਰਭਾਵਿਤ ਹੋ ਜਾਂਦਾ ਹੈ। ਕਦੇ-ਕਦੇ ਤਾਂ ਧੁੰਦ ਨਾ ਹਟਣ ਅਤੇ ਮੌਸਮ ਖਰਾਬ ਹੋਣ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ ਕਈ ਜਹਾਜ਼ਾਂ ਦੇ ਰੂਟ ਨੂੰ ਡਾਇਵਰਟ ਵੀ ਕਰਨਾ ਪੈਂਦਾ ਹੈ। ਇਸ ਦੇ ਚੱਲਦਿਆਂ ਯਾਤਰੀਆਂ ਨੂੰ ਕਾਫੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ। ਇਸ ਦੇ ਚੱਲਦਿਆਂ ਹੀ ਏਅਰਪੋਰਟ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ ਤਾਂ ਜੋ ਯਾਤਰੀਆਂ ਨੂੰ ਭਵਿੱਖ 'ਚ ਇਸ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਦਰਬਾਰ ਸਾਹਿਬ ਜਗਾਏ ਜਾਣਗੇ 4 ਲੱਖ ਦੀਵੇ
NEXT STORY