Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    6:26:30 PM

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • sukhbir singh badal narendra modi meeting

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ...

  • social media ludhiana girl video goes viral

    ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲੁਧਿਆਣਾ ਦੀ ਕੁੜੀ ਦੀ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?

BLOG News Punjabi(ਬਲਾਗ)

ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?

  • Edited By Anmol Tagra,
  • Updated: 07 Aug, 2026 04:56 PM
Blog
bhupesh baghel congress
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਕਾਂਗਰਸ (ਆਈ. ਐੱਨ. ਸੀ.) ਦਾ ਇਤਿਹਾਸ ਜਿੰਨਾ ਪੁਰਾਣਾ ਅਤੇ ਗੌਰਵਮਈ ਹੈ, ਓਨਾ ਹੀ ਇਹ ਅੰਦਰੂਨੀ ਕਲੇਸ਼, ਧੜੇਬੰਦੀ ਅਤੇ ਇਤਿਹਾਸਕ ਬਗਾਵਤਾਂ ਨਾਲ ਭਰਿਆ ਹੋਇਆ ਹੈ। 1885 ’ਚ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ, ਕਾਂਗਰਸ ਨੇ ਰਾਸ਼ਟਰੀ ਅਤੇ ਰਾਜ ਪੱਧਰ ’ਤੇ ਕਈ ਵੱਡੇ ਉਤਰਾਅ-ਚੜ੍ਹਾਅ, ਧੜੇਬੰਦੀਆਂ ਅਤੇ ਪਾਰਟੀ ਟੁੱਟਣ ਦੇ ਮੌਕੇ ਦੇਖੇ ਹਨ। ਮੌਜੂਦਾ ਸਮੇਂ ’ਚ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ. ਪੀ. ਸੀ. ਸੀ.) ਇਕ ਵਾਰ ਫਿਰ ਅਜਿਹੇ ਹੀ ਗੰਭੀਰ ਅੰਦਰੂਨੀ ਸੰਕਟ ’ਚੋਂ ਲੰਘ ਰਹੀ ਹੈ। ਪਾਰਟੀ ਹਾਈਕਮਾਂਡ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕਰ ਕੇ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਕੀ ਬਘੇਲ ਆਪਣੇ ਮੌਜੂਦਾ ਪੰਜਾਬ ਦੌਰੇ ਦੌਰਾਨ ਪੰਜਾਬ ਕਾਂਗਰਸ ਦੇ ਖਹਿਬੜਦੇ ਧੜਿਆਂ ਨੂੰ ਇਕਜੁੱਟ ਕਰਨ ਵਿਚ ਸਫਲ ਹੋ ਸਕਣਗੇ। ਇਸ ਬਾਰੇ ਚਰਚਾ ਕਰਨ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ’ਚ ਧੜੇਬੰਦੀ ਦੇ ਇਤਿਹਾਸ ਬਾਰੇ ਚਰਚਾ ਕਰ ਲੈਂਦੇ ਹਾਂ।

ਪੰਜਾਬ ਕਾਂਗਰਸ ਦਾ ਇਤਿਹਾਸ ਵੀ ਵਿਚਾਰਧਾਰਕ ਮਤਭੇਦਾਂ ਦੀ ਬਜਾਏ ਨਿੱਜੀ ਹਉਮੈ ਅਤੇ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਨਾਲ ਪ੍ਰਭਾਵਿਤ ਰਿਹਾ ਹੈ। ਪੰਜਾਬੀ ਸੂਬੇ ਦੇ ਗਠਨ ਤੋਂ ਪਹਿਲਾਂ ਅਤੇ ਆਜ਼ਾਦੀ ਦੇ ਤੁਰੰਤ ਬਾਅਦ 1947 ਤੋਂ 1950 ਤੱਕ ਉਸ ਸਮੇਂ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਅਤੇ ਭੀਮ ਸੇਨ ਸੱਚਰ ਦੀ ਗੁੱਟਬੰਦੀ ਇਥੋਂ ਤੱਕ ਵਧ ਗਈ ਸੀ ਕਿ ਇਕ-ਦੂਜੇ ਨੂੰ ਹਟਾ ਕੇ ਮੁੱਖ ਮੰਤਰੀ ਬਣਦੇ ਰਹੇ। ਪੰਜਾਬੀ ਸੂਬੇ ਦੇ ਗਠਨ ਤੋਂ ਬਾਅਦ 1970 ਅਤੇ 1980 ਦੇ ਦਹਾਕਿਆਂ ਵਿਚ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਵਿਚਾਲੇ ਚੱਲੀ ਖਿੱਚੋਤਾਣ ਜਗ-ਜ਼ਾਹਿਰ ਸੀ। ਇਸ ਤੋਂ ਬਾਅਦ ਦੇ ਦੌਰ ’ਚ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਵਿਚਾਲੇ ਲੰਬਾ ਸਮਾਂ ਸਿਆਸੀ ਜੰਗ ਚੱਲੀ।

ਪੰਜਾਬ ਕਾਂਗਰਸ ਲਈ ਸਭ ਤੋਂ ਵਿਨਾਸ਼ਕਾਰੀ ਦੌਰ 2021-2022 ਵਿਚ ਆਇਆ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲੇ ਜਨਤਕ ਕਲੇਸ਼ ਨੇ ਪਾਰਟੀ ਨੂੰ ਖੋਖਲਾ ਕਰ ਦਿੱਤਾ। ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ ਅਤੇ ਉਹ ਪਾਰਟੀ ਤੋਂ ਬਾਹਰ ਹੋ ਗਏ। ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ, ਪਰ ਸਿੱਧੂ ਅਤੇ ਚੰਨੀ ਦੇ ਆਪਸੀ ਮਤਭੇਦਾਂ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਆਮ ਆਦਮੀ ਪਾਰਟੀ (ਆਪ) ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਅੱਜ ਵੀ ਪੰਜਾਬ ਕਾਂਗਰਸ ਦੇ ਹਾਲਾਤ ਬਹੁਤੇ ਸੁਧਰੇ ਨਹੀਂ ਹਨ। ਪਾਰਟੀ ਅੰਦਰ ਦੋ ਮੁੱਖ ਧੜੇ ਸਾਹਮਣੇ ਆ ਚੁੱਕੇ ਹਨ :

1. ਸੰਗਠਨਾਤਮਕ ਧੜਾ : ਜਿਸ ਦੀ ਅਗਵਾਈ ਮੌਜੂਦਾ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਹਨ।

2. ਚੋਣ ਮੁਹਿੰਮ ਕਮੇਟੀ ਧੜਾ : ਜਿਸ ਦੀ ਕਮਾਨ ਜਲੰਧਰ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਥ ਹੈ। ਚੰਨੀ ਦੇ ਸਮਰਥਕ ਖੁੱਲ੍ਹੇਆਮ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ। ਅਜਿਹੇ ਨਾਜ਼ੁਕ ਮੋੜ ’ਤੇ, ਹਾਈਕਮਾਂਡ ਦੇ ਦੂਤ ਵਜੋਂ ਭੂਪੇਸ਼ ਬਘੇਲ ਪੰਜਾਬ ਦੇ ਦੌਰੇ ’ਤੇ ਹਨ। ਭਾਵੇਂ ਉਨ੍ਹਾਂ ਦੇ ਦੌਰੇ ਦਾ ਮੁੱਖ ਮਕਸਦ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇਕਜੁੱਟ ਕਰਨਾ ਅਤੇ ਜ਼ਮੀਨੀ ਪੱਧਰ ’ਤੇ ਵਰਕਰਾਂ ਨੂੰ ਲਾਮਬੰਦ ਕਰਨਾ ਦੱਸਿਆ ਜਾ ਰਿਹਾ ਹੈ ਪਰ ਅਸਲ ਮਕਸਦ ਪੰਜਾਬ ਕਾਂਗਰਸ ਦੀ ਗੁੱਟਬੰਦੀ ਖਤਮ ਕਰਨਾ ਹੀ ਹੈ।

ਪਰ ਕੀ ਬਘੇਲ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨ ’ਚ ਸਫਲ ਹੋ ਸਕਦੇ ਹਨ?

ਉਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਭੂਪੇਸ਼ ਬਘੇਲ ਇਕ ਤਜਰਬੇਕਾਰ ਨੇਤਾ ਹਨ ਅਤੇ ਉਨ੍ਹਾਂ ਨੇ ਛੱਤੀਸਗੜ੍ਹ ’ਚ ਸਫਲਤਾਪੂਰਵਕ ਸਰਕਾਰ ਚਲਾਈ ਹੈ। ਆਪਣੇ ਮੌਜੂਦਾ ਦੌਰੇ ਦੌਰਾਨ ਉਨ੍ਹਾਂ ਦੀ ਰਣਨੀਤੀ ਅਤੇ ਇਸ ਦੇ ਨਤੀਜਿਆਂ ਨੂੰ ਦੋ ਪਹਿਲੂਆਂ ਤੋਂ ਦੇਖਿਆ ਜਾ ਸਕਦਾ ਹੈ :

ਉਨ੍ਹਾਂ ਦੇ ਦੌਰੇ ਦੇ ਸਕਾਰਾਤਮਕ ਪਹਿਲੂ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ ਨੇ ਸਖ਼ਤ ਫੈਸਲੇ ਅਤੇ ਸਪੱਸ਼ਟ ਸੰਦੇਸ਼ ਦਿੱਤੇ ਹਨ। ਬਘੇਲ ਨੇ ਪੰਜਾਬ ਆਉਂਦੇ ਹੀ ਸਾਫ਼ ਕਰ ਦਿੱਤਾ ਹੈ ਕਿ ਲੀਡਰਸ਼ਿਪ ਦਾ ਮਸਲਾ ਹੁਣ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਐਲਾਨ ਕੀਤਾ ਕਿ ਰਾਜਾ ਵੜਿੰਗ ਹੀ ਪਾਰਟੀ ਪ੍ਰਧਾਨ ਰਹਿਣਗੇ, ਚੋਣ ਰਾਹੁਲ ਗਾਂਧੀ ਦੇ ਨਾਂ ’ਤੇ ਲੜੀ ਜਾਵੇਗੀ ਅਤੇ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਚੋਣਾਂ ਤੋਂ ਬਾਅਦ ਹਾਈਕਮਾਂਡ ਕਰੇਗੀ। ਇਸ ਨਾਲ ‘ਕੁਰਸੀ ਦੀ ਦੌੜ’ ’ਤੇ ਫਿਲਹਾਲ ਲਗਾਮ ਲੱਗੀ ਹੈ।

ਜ਼ਮੀਨੀ ਮੁਹਿੰਮ ਦੀ ਸ਼ੁਰੂਆਤ : ਬਘੇਲ ਨੇ ਸਾਰੇ ਧੜਿਆਂ ਨੂੰ ਨਿੱਜੀ ਲੜਾਈਆਂ ਛੱਡ ਕੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਵਿਚ ਜੁਟਣ ਦੇ ਨਿਰਦੇਸ਼ ਦਿੱਤੇ ਹਨ। ਇਹ ਕਦਮ ਨੇਤਾਵਾਂ ਦਾ ਧਿਆਨ ਆਪਸੀ ਕਲੇਸ਼ ਤੋਂ ਹਟਾ ਕੇ ਵਿਰੋਧੀ ਪਾਰਟੀਆਂ ਵੱਲ ਕੇਂਦਰਿਤ ਕਰਨ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ।

ਵੱਡੀਆਂ ਚੁਣੌਤੀਆਂ ਅਤੇ ਅਸਫਲਤਾ ਦੇ ਸ਼ੰਕੇ

ਜਨਤਕ ਬਗਾਵਤ ਅਤੇ ਨਾਰਾਜ਼ਗੀ : ਬਘੇਲ ਦੇ ਦੌਰੇ ਦੇ ਬਾਵਜੂਦ ਅੰਦਰੂਨੀ ਗੁੱਸਾ ਸ਼ਾਂਤ ਨਹੀਂ ਹੋਇਆ ਹੈ। ਪਟਿਆਲਾ, ਸੰਗਰੂਰ ਅਤੇ ਲੁਧਿਆਣਾ ’ਚ ਹੋਈਆਂ ਰੈਲੀਆਂ ਦੌਰਾਨ ਚੰਨੀ ਸਮਰਥਕਾਂ ਨੇ ਖੁੱਲ੍ਹੇਆਮ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ, ਕਈ ਸੀਨੀਅਰ ਨੇਤਾਵਾਂ ਨੇ ਅਹਿਮ ਰਣਨੀਤਕ ਮੀਟਿੰਗਾਂ ਤੋਂ ਦੂਰੀ ਬਣਾਈ ਰੱਖੀ, ਜੋ ਇਹ ਦਰਸਾਉਂਦਾ ਹੈ ਕਿ ‘ਸਭ ਕੁਝ ਠੀਕ ਨਹੀਂ ਹੈ’।

ਅੰਦਰੂਨੀ ਗੱਦਾਰਾਂ ਦੀ ਚੁਣੌਤੀ : ਬਘੇਲ ਨੇ ਖੁਦ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ‘ਅੰਦਰਲੇ ਗੱਦਾਰਾਂ’ ਤੋਂ ਸਾਵਧਾਨ ਰਹਿਣ ਜੋ ਪਾਰਟੀ ਦੀਆਂ ਗੁਪਤ ਗੱਲਾਂ ਬਾਹਰ ਲੀਕ ਕਰਦੇ ਹਨ। ਇਹ ਸਾਬਤ ਕਰਦਾ ਹੈ ਕਿ ਪਾਰਟੀ ਦੇ ਅੰਦਰ ਅਜੇ ਵੀ ਅਵਿਸ਼ਵਾਸ ਦੀ ਭਾਵਨਾ ਬਹੁਤ ਡੂੰਘੀ ਹੈ।

ਭੂਪੇਸ਼ ਬਘੇਲ ਆਪਣੇ ਮੌਜੂਦਾ ਦੌਰੇ ਦੌਰਾਨ ਪੰਜਾਬ ਕਾਂਗਰਸ ’ਚ ਇਕ ‘ਸੰਗਠਨਾਤਮਕ ਜੰਗਬੰਦੀ’ ਕਰਵਾਉਣ ਵਿਚ ਤਾਂ ਕਾਮਯਾਬ ਰਹੇ ਹਨ, ਪਰ ਉਹ ਨੇਤਾਵਾਂ ਦੇ ਦਿਲਾਂ ਵਿਚਕਾਰ ਪਈ ਦੂਰੀ ਭਾਵ ‘ਭਾਵਨਾਤਮਕ ਏਕਤਾ’ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕਰ ਸਕੇ। ਪੰਜਾਬ ਕਾਂਗਰਸ ਦੇ ਨੇਤਾਵਾਂ ਦੀਆਂ ਨਿੱਜੀ ਸਿਆਸੀ ਇੱਛਾਵਾਂ ਇੰਨੀਆਂ ਉੱਚੀਆਂ ਹਨ ਕਿ ਉਨ੍ਹਾਂ ਨੂੰ ਸਿਰਫ਼ ਇਕ ਦੌਰੇ ਜਾਂ ਸਖ਼ਤ ਹਦਾਇਤਾਂ ਨਾਲ ਕਾਬੂ ਕਰਨਾ ਅਸੰਭਵ ਹੈ। ਭੂਪੇਸ਼ ਬਘੇਲ ਦੀ ਅਸਲ ਪ੍ਰੀਖਿਆ ਆਉਣ ਵਾਲੇ ਸਮੇਂ ’ਚ ਟਿਕਟਾਂ ਦੀ ਵੰਡ ਵੇਲੇ ਹੋਵੇਗੀ। ਜੇਕਰ ਉਹ ਉਸ ਸਮੇਂ ਵੱਡੀ ਬਗਾਵਤ ਰੋਕਣ ’ਚ ਸਫਲ ਰਹਿੰਦੇ ਹਨ, ਤਾਂ ਹੀ ਉਨ੍ਹਾਂ ਦੀ ਇਸ ਮਿਹਨਤ ਨੂੰ ਸਫਲ ਮੰਨਿਆ ਜਾਵੇਗਾ, ਨਹੀਂ ਤਾਂ ਪੰਜਾਬ ਕਾਂਗਰਸ ਦਾ ਇਤਿਹਾਸ ਖੁਦ ਨੂੰ ਦੁਹਰਾਉਣ ਲਈ ਤਿਆਰ ਖੜ੍ਹਾ ਹੈ।

–ਇਕਬਾਲ ਸਿੰਘ ਚੰਨੀ

  • Punjab
  • Punjab Congress
  • Bhupesh Baghel
  • Punjab Politics

‘ਜੇਲ੍ਹਾਂ ਹਨ ਜਾਂ ਗੈਸਟ ਹਾਊਸ’ ਪੈਸਾ ਦਿਓ - ਹਰ ਸਹੂਲਤ ਲਓ!

NEXT STORY

Stories You May Like

  • people of punjab are looking at congress with great hopes
    ਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਨਾਲ ਕਾਂਗਰਸ ਵੱਲ ਦੇਖ ਰਹੇ ਹਨ : ਭੂਪੇਸ਼ ਬਘੇਲ
  • bhupesh baghel is coming back to punjab amidst congress turmoil
    ਕਾਂਗਰਸ ਦੇ ਕਲੇਸ਼ ਵਿਚਾਲੇ ਮੁੜ ਪੰਜਾਬ ਆ ਰਹੇ ਭੂਪੇਸ਼ ਬਘੇਲ, ਜਾਣੋ ਕਦੋਂ, ਕਿੱਥੇ ਅਤੇ ਕੀ ਹੈ ਪੂਰਾ ਸ਼ਡਿਊਲ (ਵੀਡੀਓ)
  • bhupesh baghel punjab congress amarinder singh raja warring
    ਪਾਰਟੀ ਦੇ ਕਲੇਸ਼ ਵਿਚਾਲੇ ਪੰਜਾਬ ਦੌਰੇ 'ਤੇ ਆਏ ਭੂਪੇਸ਼ ਬਘੇਲ ਦਾ ਵੱਡਾ ਬਿਆਨ
  • mission punjab
    ਮਿਸ਼ਨ ਪੰਜਾਬ: ਭੂਪੇਸ਼ ਬਘੇਲ ਨੇ ਸੱਦੀ ਪੰਜਾਬ ਦੇ ਕਾਂਗਰਸੀ ਦਿੱਗਜਾਂ ਦੀ ਬੈਠਕ, ਚੰਨੀ ਸਣੇ ਕਈ ਸੀਨੀਅਰ ਆਗੂ ਹੋਏ ਸ਼ਾਮਲ
  • bhupesh baghel on punjab congress
    ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ
  • raja warring  bhupesh baghel  punjab congress
    ਹੁਣ ਮੋਗਾ 'ਚ ਲੱਗੇ ਰਾਜਾ ਵੜਿੰਗ ਤੇ ਭੂਪੇਸ਼ ਬਘੇਲ ਵਿਰੋਧੀ ਪੋਸਟਰ
  • a new discussion has arisen in punjab congress politics
    ਪੰਜਾਬ ਕਾਂਗਰਸ ਦੀ ਸਿਆਸਤ 'ਚ ਫਿਰ ਛਿੜੀ ਨਵੀਂ ਚਰਚਾ, ਕੀ ਪਾਰਟੀ 'ਚ ਸਭ ਕੁੱਝ ਠੀਕ ਹੈ?
  • punjab congress disciplinary committee
    ਪੰਜਾਬ ਕਾਂਗਰਸ ਦੇ ਵੱਡੇ ਆਗੂ 'ਤੇ ਹੋ ਗਈ ਕਾਰਵਾਈ, ਮੁਅੱਤਲੀ ਦੇ ਹੁਕਮ ਜਾਰੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
  • railways   major action
    ਰੇਲਵੇ ਦੀ ਵੱਡੀ ਕਾਰਵਾਈ, ਟਿਕਟ ਚੈਕਿੰਗ ਮੁਹਿੰਮ ਤਹਿਤ ਜੁਲਾਈ ’ਚ 34,410 ਯਾਤਰੀਆਂ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bjp needs to learn
      ਭਾਜਪਾ ਲਈ ਹਾਲੀਆ ਘਟਨਾਵਾਂ ਤੋਂ ਸਬਕ ਲੈਣ ਦਾ ਸਮਾਂ
    • prostitution in country
      ‘ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ’ ਕੁਝ ਹੋਟਲ ਅਤੇ ਸਪਾ ਸੈਂਟਰ ਬਣੇ ਅੱਡੇ!
    • drug free india
      ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
    • delimitation bill
      ਹੱਦਬੰਦੀ : ਸੀਟਾਂ ਵਧਣ ਨਾਲ ਰਾਜ ਵੱਡਾ ਹੋਵੇਗਾ ਜਾਂ ਛੋਟਾ ?
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +