ਜਲਾਲਾਬਾਦ (ਨਿਖੰਜ, ਸੇਤੀਆ) - ਜਲਾਲਾਬਾਦ ਦੇ ਨੇੜਲੇ ਪਿੰਡ ਢਾਣੀ ਫੂਲਾ ਸਿੰਘ ਵਿਖੇ ਹੜ੍ਹ ਦੇ ਪਾਣੀ 'ਚ ਨਹਾ ਰਹੇ 14 ਸਾਲਾ ਮੁੰਡੇ ਦੀ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਪਛਾਣ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ 14 ਸਾਲ ਵਜੋਂ ਹੋਈ ਹੈ, ਜਿਸ ਦੀ ਲਾਸ਼ ਅਜੇ ਤੱਕ ਪਰਿਵਾਰ ਵਾਲਿਆਂ ਨੂੰ ਬਰਾਮਦ ਨਹੀਂ ਹੋਈ। ਜਾਣਕਾਰੀ ਅਨੁਸਾਰ ਉਕਤ ਬੱਚਾ ਪਿੰਡ ਢੰਡੀ ਕਦੀਮ ਦੇ ਸਕੂਲ 'ਚ 11 ਵੀਂ ਜਮਾਤ 'ਚ ਪੜ੍ਹਦਾ ਸੀ, ਜੋ ਆਪਣੇ ਖੇਤ ਕੰਮ ਕਰਨ ਲਈ ਗਿਆ ਸੀ। ਕੰਮ ਕਰਨ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਸਤਲੁਜ ਦਰਿਆ ਦੇ ਆਏ ਪਾਣੀ 'ਚ ਨਹਾਉਣ ਲੱਗ ਪਿਆ ਅਤੇ ਪੈਰ ਫਿਸਲ ਜਾਣ ਕਾਰਨ ਉਹ ਰੁੜ੍ਹ ਗਿਆ।
ਬੱਚੇ ਦੇ ਡੁੱਬ ਜਾਣ ਦੀ ਸੂਚਨਾ ਮਿਲਣ 'ਤੇ ਜ਼ਿਲਾ ਫਾਜ਼ਿਲਕਾ ਅਤੇ ਜਲਾਲਾਬਾਦ ਦਾ ਸਾਰਾ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ, ਜਿਨ੍ਹਾਂ ਵਲੋਂ ਗੋਤਾਂਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।
ਸੋਡਲ ਮੰਦਰ 'ਚ ਕੰਧ ਬਣਾਉਣ ਨੂੰ ਲੈ ਕੇ ਹੋਇਆ ਵਿਵਾਦ, ਸਥਿਤੀ ਤਣਾਅਪੂਰਨ
NEXT STORY