ਸਾਹਨੇਵਾਲ, (ਹਨੀ)- ਸਾਹਨੇਵਾਲ ਕੌਮੀ ਸ਼ਾਹ ਮਾਰਗ 'ਤੇ ਬਣੇ ਫਲਾਈਓਵਰ ਦੇ ਇਕ ਪਾਸੇ ਵੱਡਾ ਪਾੜ ਪੈ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਕਸਬਾ ਵਾਸੀਆਂ ਨੇ ਦੱਸਿਆ ਕਿ ਅੱਜ ਤੜਕਸਾਰ ਪਈ ਹਲਕੀ ਤੇ ਦਰਮਿਆਨੀ ਬਾਰਿਸ਼ ਕਾਰਨ ਕੌਮੀ ਸ਼ਾਹ ਮਾਰਗ 'ਤੇ ਬਣੇ ਫਲਾਈਓਵਰ ਦੀ ਇਕ ਸਾਈਡ ਤੋਂ ਮਿੱਟੀ ਖੁਰ ਜਾਣ ਕਾਰਨ ਉਸ 'ਚ ਵੱਡਾ ਪਾੜ ਪੈ ਗਿਆ ਜੋ ਆਉਣ-ਜਾਣ ਵਾਲੇ ਵਾਹਨਾਂ ਲਈ ਇਕ ਵੱਡਾ ਖਤਰਾ ਬਣਿਆ ਹੋਇਆ ਹੈ ਕਿਉਂ ਕਿ ਇਸ ਫਲਾਈਓਵਰ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਆਉਂਦੇ-ਜਾਂਦੇ ਹਨ ਤੇ ਕਿਸੇ ਸਮੇਂ ਵੀ ਇਸ ਫਲਾਈਓਵਰ 'ਤੇ ਵੱਡੇ ਪਾੜ ਕਾਰਨ ਦੁਰਘਟਨਾ ਵਾਪਰ ਸਕਦੀ ਹੈ।
ਇਨ੍ਹਾਂ ਵਾਹਨ ਚਾਲਕਾਂ ਤੇ ਇਲਾਕਾ ਨਿਵਾਸੀਆਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਉੱਚ-ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਪਾੜ ਨੂੰ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ
ਵਾਪਰ ਸਕੇ।
ਘਰ 'ਤੇ ਡਿਗੀ ਆਸਮਾਨੀ ਬਿਜਲੀ, ਸਾਮਾਨ ਸੜ ਕੇ ਸੁਆਹ
NEXT STORY