ਭਵਾਨੀਗੜ੍ਹ (ਵਿਕਾਸ) : ਅੱਜ ਸਵੇਰ ਦੇ ਸਮੇਂ ਪੈ ਰਹੀ ਸੰਘਣੀ ਧੁੰਦ ਕਾਰਨ ਜ਼ੀਰਕਪੁਰ ਬਠਿੰਡਾ ਨੈਸ਼ਨਲ ਹਾਈਵੇ ਨੰਬਰ-7 'ਤੇ ਹਾਦਸਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਪਿੰਡ ਚੰਨੋਂ ਨੇੜਲੇ ਇਕ ਰੋਡਵੇਜ਼ ਬੱਸ ਦੀ ਚੰਨੋ ਫੈਕਟਰੀ ਨੂੰ ਜਾ ਰਹੇ ਇੱਕ ਵੱਡੇ ਟੈਂਕਰ ਨਾਲ ਟੱਕਰ ਹੋ ਜਾਣ ਕਾਰਨ ਵਾਪਰਿਆ ਹੈ। ਇਸ ਹਾਦਸੇ ਦੌਰਾਨ ਬੱਸ ਦੇ ਚਾਲਕ ਸਮੇਤ ਦੋ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਹਾਦਸੇ ’ਚ ਜ਼ਖ਼ਮੀ ਹੋਏ ਲੋਕਾ ਨੂੰ ਪਟਿਆਲਾ ਤੇ ਭਵਾਨੀਗੜ੍ਹ ਦੇ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਹਾਦਸਾਗ੍ਰਸਤ ਬੱਸ ਤੇ ਟੈਂਕਰ ਤੋਂ ਪਿੱਛੋਂ ਆ ਰਿਹਾ ਇਕ ਟਰੱਕ ਅਤੇ ਦੁੱਧ ਦਾ ਟੈਂਕਰ ਵੀ ਇਨ੍ਹਾਂ ਨਾਲ ਟਕਰਾ ਗਿਆ। ਵਾਹਨਾਂ ਦੀ ਇਸ ਟੱਕਰ ਕਾਰਨ ਆਲੇ ਦੁਆਰੇ ਹਫ਼ੜਾ-ਤਫੜੀ ਮੱਚ ਗਈ। ਘਟਨਾ ਵਾਲੀ ਥਾਂ ’ਤੇ ਰਾਹਤ ਕਾਰਜ ਜਾਰੀ ਹਨ, ਹਾਲਾਂਕਿ ਹਾਦਸੇ 'ਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਇੰਗਲੈਂਡ ਤੋਂ ਆਏ ਜੋੜੇ ਦੀ ਦਰਦਨਾਕ ਹਾਦਸੇ ਦੌਰਾਨ ਮੌਤ, ਮੱਥਾ ਟੇਕ ਕੇ ਘਰ ਵਾਪਸ ਪਰਤ ਰਿਹਾ ਸੀ ਪਰਿਵਾਰ
NEXT STORY