ਸਮਾਣਾ (ਦਰਦ) : ਇੱਥੇ ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੌਂਹਠ ਨੇੜੇ ਦਰਦਨਾਕ ਹਾਦਸੇ ਦੌਰਾਨ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਨੂੰਹ ਅਤੇ ਪੋਤਾ-ਪੋਤੀ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸੌਦਾਗਰ ਸਿੰਘ (65) ਪੁੱਤਰ ਕੰਧਾਰਾ ਸਿੰਘ ਵਾਸੀ ਡੇਰਾ ਪਿੰਡ ਸ਼ਾਦੀਪੁਰ (ਹਰਿਆਣਾ) ਅਤੇ ਉਸ ਦੀ ਪਤਨੀ ਹਰਜਿੰਦਰ ਕੌਰ (60) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਜਲੰਧਰ ਦੇ PAP ਕੈਂਪਸ 'ਚ ਚੱਲੀ ਗੋਲੀ, 9 ਬਟਾਲੀਅਨ ਦੇ ਸੀਨੀਅਰ ਕਾਂਸਟੇਬਲ ਦੀ ਮੌਤ
ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਸਮਾਣਾ ਲਿਆਂਦਾ ਗਿਆ। ਲਾਸ਼ਾਂ ਲੈਣ ਹਸਪਤਾਲ ਪਹੁੰਚੇ ਰਿਸ਼ਤੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਤੀ-ਪਤਨੀ ਕਈ ਮਹੀਨਿਆਂ ਤੱਕ ਇੰਗਲੈਂਡ ’ਚ ਆਪਣੇ ਪੁੱਤਰ ਦੇ ਪਰਿਵਾਰ ਨਾਲ ਰਹਿਣ ਉਪਰੰਤ 21 ਜਨਵਰੀ ਨੂੰ ਹੀ ਆਪਣੀ ਨੂੰਹ ਸੰਦੀਪ ਕੌਰ, ਪੋਤਰਾ ਸਹਿਜਦੀਪ ਤੇ ਪੋਤਰੀ ਹਰਲੀਨ ਕੌਰ ਦੇ ਨਾਲ ਭਾਰਤ ਵਾਪਸ ਆਏ ਸਨ।
ਇਹ ਵੀ ਪੜ੍ਹੋ : ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਨਵਾਂਗਰਾਓਂ 'ਚ ਵਾਰਦਾਤ, ਆਜ਼ਾਦ ਉਮੀਦਵਾਰ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼
ਐਤਵਾਰ ਸਵੇਰੇ ਪਤੀ-ਪਤਨੀ ਆਪਣੀ ਨੂੰਹ ਤੇ ਪੋਤਾ-ਪੋਤੀ ਨੂੰ ਨਾਲ ਲੈ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪਿੰਡ ਵਾਪਸ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਪਿੰਡ ਚੌਂਹਠ ਨੇੜੇ ਪਹੁੰਚੇ ਤਾਂ ਕਾਰ ਦੀ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਟੱਕਰ ਹੋ ਗਈ। ਹਾਦਸੇ ’ਚ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਨੂੰ ਸਮਰਾਲਾ ’ਚ ਇੱਕ ਵੀ ਉਮੀਦਵਾਰ ਨਹੀਂ ਲੱਭਿਆ
ਜਾਂਚ ਅਧਿਕਾਰੀ ਸਦਰ ਥਾਣਾ ਦੇ ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਦੂਜੀ ਕਾਰ ਦੇ ਜਖ਼ਮੀ ਚਾਲਕ ਨੂੰ ਵੀ ਇਲਾਜ ਲਈ ਪਟਿਆਲਾ ਲਿਜਾਇਆ ਗਿਆ ਹੈ, ਜਦੋਂ ਕਿ ਪੁਲਸ ਨੇ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰੱਖਿਆ ਗਿਆ ਹੈ।
ਨੋਟ : ਪੰਜਾਬ 'ਚ ਦਿਨੋਂ-ਦਿਨ ਵੱਧ ਰਹੇ ਸੜਕ ਹਾਦਸਿਆਂ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਨਵਾਂਗਰਾਓਂ 'ਚ ਵਾਰਦਾਤ, ਆਜ਼ਾਦ ਉਮੀਦਵਾਰ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼
NEXT STORY