ਚੰਡੀਗੜ੍ਹ (ਪਾਲ) : ਤਿਉਹਾਰਾਂ ਦੇ ਸੀਜ਼ਨ ਸ਼ੁਰੂ ਹੁੰਦੇ ਹੀ ਖੁਰਾਕ ਮਹਿਕਮਾ ਸਰਗਰਮ ਹੋ ਗਿਆ ਹੈ। ਥਾਂ-ਥਾਂ ਛਾਪੇਮਾਰੀ ਕਰ ਕੇ ਮਿਲਾਵਟੀ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ। ਮਹਿਕਮੇ ਨੇ ਹੱਲੋਮਾਜਰਾ ਇੰਡਸਟ੍ਰੀਅਲ ਏਰੀਆ ਫੇਜ਼-1 ਤੋਂ ਭਾਰੀ ਮਾਤਰਾ 'ਚ ਨਕਲੀ ਘਿਓ ਜ਼ਬਤ ਕੀਤਾ। ਘਿਓ ਬ੍ਰਾਂਡੇਡ ਪੈਕੇਟ 'ਚ ਪੈਕ ਕੀਤਾ ਗਿਆ ਸੀ। ਜ਼ਬਤ ਕੀਤੇ ਗਏ ਘਿਓ ਦੀ ਮਾਤਰਾ 350 ਕਿੱਲੋ ਦੱਸੀ ਜਾ ਰਹੀ ਹੈ। ਕ੍ਰਾਈਮ ਬ੍ਰਾਂਚ ਅਤੇ ਫੂਡ ਐਂਡ ਸੇਫਟੀ ਮਹਿਕਮੇ ਨੇ ਮਿਲ ਕੇ ਇਹ ਛਾਪੇਮਾਰੀ ਕੀਤੀ। ਮੌਕੇ ਤੋਂ ਇਕ ਹੈਲਪਰ ਅਤੇ ਸਪਲਾਇਰ ਨੂੰ ਫੜ੍ਹਿਆ ਗਿਆ ਹੈ। ਬਰਵਾਲਾ ਤੋਂ ਇਹ ਨਕਲੀ ਘਿਓ ਚੰਡੀਗੜ੍ਹ 'ਚ ਸਪਲਾਈ ਹੁੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਨਕਲੀ ਮਾਲ ਸਪਲਾਈ ਕਰਨ ਦੀ ਇਕ ਵੱਡੀ ਚੇਨ ਹੈ। ਫੜ੍ਹੇ ਗਏ ਲੋਕਾਂ ਤੋਂ ਹੋਰ ਨਾਮ ਵੀ ਸਾਹਮਣੇ ਆਏ ਹਨ, ਜਿਨ੍ਹਾਂ ਬਾਰੇ ਜਾਣਕਾਰੀ ਜੁਟਾਈ ਜਾ ਰਹੀ ਹੈ।
5 ਫੂਡ ਅਫ਼ਸਰਾਂ ਦੀ ਟੀਮ ਬਣਾਈ
ਮਹਿਕਮੇ ਨੇ 5 ਫੂਡ ਅਫਸਰਾਂ ਦੀ ਟੀਮ ਬਣਾਈ ਹੈ, ਜੋ ਰੋਜ਼ਾਨਾ ਦੁਕਾਨਾਂ ’ਤੇ ਜਾ ਕੇ ਦੁੱਧ ਅਤੇ ਮਠਿਆਈਆਂ ਦੇ ਨਮੂਨੇ ਭਰ ਰਹੇ ਹਨ। ਪਿਛਲੇ ਦੋ ਹਫ਼ਤਿਆਂ ਤੋਂ ਰੋਜ਼ਾਨਾ ਜਾਂਚ ਹੋ ਰਹੀ ਹੈ। ਹਾਲੇ ਤੱਕ ਦੀ ਛਾਪੇਮਾਰੀ 'ਚ ਇਹ ਪਹਿਲਾ ਮੌਕਾ ਹੈ, ਜਦੋਂ ਇੰਨੀ ਵੱਡੀ ਮਾਤਰਾ 'ਚ ਨਕਲੀ ਮਾਲ ਜ਼ਬਤ ਕੀਤਾ ਗਿਆ ਹੈ।
ਘਰ 'ਚ ਦਾਖ਼ਲ ਹੋ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਨੌਜਵਾਨ ਗ੍ਰਿਫ਼ਤਾਰ
NEXT STORY