ਕਪੂਰਥਲਾ, (ਗੁਰਵਿੰਦਰ ਕੌਰ, ਜ.ਬ.)- ਮਿਸ਼ਨ ‘ਤੰਦਰੁਸਤ ਪੰਜਾਬ’ ਡਾਇਰੈਕਟਰ ਤੇ ਕਮਿਸ਼ਨਰ ਫੂਡ ਪੰਜਾਬ ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਹਰਜੋਤਪਾਲ ਸਿੰਘ ਤੇ ਫੂਡ ਸੇਫਟੀ ਅਫਸਰ ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ ਵੱਖ-ਵੱਖ ਥਾਵਾਂ ’ਤੇ ਦੁੱਧ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕਰਕੇ ਦੁੱਧ ਤੇ ਦੁੱਧ ਪਦਾਰਥਾਂ ਦੇ 4 ਸੈਂਪਲ ਭਰੇ ਗਏ। ਇਸ ਦੌਰਾਨ ਅੱਡਾ ਬੇਗੋਵਾਲ ਵਿਖੇ ਕੀਤੀ ਗਈ ਚੈਕਿੰਗ ਮੌਕੇ ਗੁਰਦਾਸਪੁਰ ਜ਼ਿਲੇ ਤੋਂ ਦੁੱਧ ਤੇ ਦੁੱਧ ਪਦਾਰਥ ਲਿਜਾ ਰਹੇ ਇਕ ਵਾਹਨ ਵਿਚੋਂ ਟੀਮ ਨੇ ਦੁੱਧ, ਕਰੀਮ ਤੇ ਸੁੱਕੇ ਦੁੱਧ ਦੇ ਸੈਂਪਲ ਭਰੇ।
ਇਸੇ ਤਰ੍ਹਾਂ ਇਕ ਹੋਰ ਦੁਕਾਨ ’ਚੋਂ ਪਨੀਰ ਦਾ ਸੈਂਪਲ ਭਰਿਆ ਗਿਆ। ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਸੈਂਪਲ ਫੇਲ ਹੋਣ ਦੀ ਸੂਰਤ ’ਚ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰੇ ਕਰਿਆਨਾ ਦੁਕਾਨਦਾਰਾਂ, ਡੇਅਰੀ ਮਾਲਕਾਂ ਤੇ ਹਲਵਾਈਆਂ ਆਦਿ ਨੂੰ ਅਪੀਲ ਕੀਤੀ ਉਹ ਫੂਡ ਸੇਫਟੀ ਲਾਇਸੰਸ ਬਣਾ ਕੇ ਵਿਭਾਗ ਕੋਲ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਤੇ ਮਿਲਾਵਟ ਤੋਂ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਲੋਕਾਂ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣਾ ਹੈ।
ਬਠਿੰਡਾ ਪਹੁੰਚਿਆ ‘ਪਾਰਸਲ ਬੰਬ’!
NEXT STORY