ਮਾਸਕੋ (ਯੂ. ਐੱਨ. ਆਈ.): ਰੂਸ ਦੇ ਬੇਲਗੋਰੋਡ ਸ਼ਹਿਰ 'ਚ ਐਤਵਾਰ ਨੂੰ ਇਕ ਅਪਾਰਟਮੈਂਟ ਬਿਲਡਿੰਗ ਡਿੱਗ ਗਈ। ਬਿਲਡਿੰਗ ਦੇ ਡਿੱਗਣ ਨਾਲ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖਮੀ ਹੋ ਗਏ। ਮੈਸ਼ ਟੈਲੀਗ੍ਰਾਮ ਚੈਨਲ ਨੇ ਇਹ ਜਾਣਕਾਰੀ ਦਿੱਤੀ। ਚੈਨਲ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ 'ਚ ਹੜ੍ਹ ਦਾ ਕਹਿਰ, 15 ਲੋਕਾਂ ਦੀ ਮੌਤ
ਸਪੂਤਨਿਕ ਸਮਾਚਾਰ ਏਜੰਸੀ ਨੇ ਐਮਰਜੈਂਸੀ ਸੇਵਾਵਾਂ ਦੇ ਪ੍ਰਤੀਨਿਧੀ ਦੇ ਹਵਾਲੇ ਨਾਲ ਕਿਹਾ ਕਿ ਐਮਰਜੈਂਸੀ ਸੇਵਾ ਦੇ ਕਰਮਚਾਰੀਆਂ ਨੂੰ ਰਾਹਤ ਅਤੇ ਬਚਾਅ ਲਈ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਰੂਸ ਨੇ ਦੋਸ਼ ਲਾਇਆ ਹੈ ਕਿ ਇਮਾਰਤ ਯੂਕ੍ਰੇਨੀ ਗੋਲਾਬਾਰੀ ਕਾਰਨ ਢਹਿ ਗਈ, ਹਾਲਾਂਕਿ ਯੂਕ੍ਰੇਨੀ ਅਧਿਕਾਰੀਆਂ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ ਕਸ਼ਮੀਰ 'ਚ ਦੂਜੇ ਦਿਨ ਵੀ ਹਿੰਸਕ ਪ੍ਰਦਰਸ਼ਨ: ਲੋਕਾਂ ਨੇ ਭਾਰਤ ਤੋਂ ਮੰਗੀ ਮਦਦ(ਵੀਡੀਓ)
NEXT STORY