ਅਬੋਹਰ(ਸੁਨੀਲ)—ਬੀਤੇ ਦਿਨੀਂ ਪਿੰਡ ਰਾਮਸਰਾ ਵਿਚ ਪਨਗ੍ਰੇਨ ਦੇ ਗੋਦਾਮ 'ਚੋਂ 1650 ਝੋਨੇ ਦੀਆਂ ਬੋਰੀਆਂ ਦੀ ਲੁੱਟ ਦੇ ਮਾਮਲੇ ਵਿਚ ਅੱਜ ਜ਼ਿਲਾ ਫੂਡ ਸਪਲਾਈ ਵਿਭਾਗ ਅਧਿਕਾਰੀ ਤੇ ਪੁਲਸ ਅਧਿਕਾਰੀਆਂ ਨੇ ਉਕਤ ਗੋਦਾਮ ਦਾ ਦੌਰਾ ਕਰਕੇ ਘਟਨਾ ਦਾ ਜਾਇਜ਼ਾ ਲਿਆ ਤੇ ਗੋਦਾਮ ਦੇ ਚੌਕੀਦਾਰਾਂ ਤੋਂ ਪੁਛÎਗਿੱਛ ਕੀਤੀ। ਜਾਣਕਾਰੀ ਮੁਤਾਬਿਕ ਡੀ. ਐੱਫ. ਐੱਸ. ਓ. ਹਿਮਾਂਸ਼ੂ ਕੁੱਕੜ, ਬੱਲੂਆਣਾ ਦੇ ਡੀ. ਐੱਸ. ਪੀ. ਰਾਹੁਲ ਭਾਰਦਵਾਜ, ਏ. ਐੱਫ. ਐੱਸ. ਓ. ਵਿਕਾਸ ਬਤਰਾ ਨੇ ਗੋਦਾਮ ਦਾ ਦੌਰਾ ਕਰਕੇ ਚੌਕੀਦਾਰ ਵਿਰਸਾ ਸਿੰਘ ਤੋਂ ਪੁਛਗਿੱਛ ਕੀਤੀ ਤਾਂ ਉਸਨੇ ਅਧਿਕਾਰੀਆਂ ਨੂੰ ਦੱਸਿਆ ਕਿ ਬੀਤੀ ਰਾਤ ਜਦ ਨਕਾਬਪੋਸ਼ ਲੁਟੇਰਿਆਂ ਨੇ ਉਸਨੂੰ ਮਾਰਕੁੱਟ ਕੇ ਬੰਧਕ ਬਣਾਇਆ ਤਾਂ ਉਸਨੇ ਆਪਣੇ ਸਾਥੀ ਅਸ਼ੋਕ ਕੁਮਾਰ ਦੇ ਨਾਲ ਉਨ੍ਹਾਂ ਦਾ ਵਿਰੋਧ ਵੀ ਕੀਤਾ ਪਰ ਉਨ੍ਹਾਂ ਨੇ ਅਸ਼ੋਕ ਦੀ ਵੀ ਮਾਰਕੁੱਟ ਕੀਤੀ। ਅੱਜ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿਚ ਪਾਇਆ ਗਿਆ ਕਿ ਗੋਦਾਮ ਦੇ ਆਲੇ-ਦੁਆਲੇ ਲਾਈਆਂ ਗਈਆਂ ਤਾਰਾਂ ਨੂੰ ਇਕੱਠਾ ਕਰਕੇ ਪਹਿਲਾਂ 2-3 ਲੁਟੇਰੇ ਅੰਦਰ ਵੜੇ ਸਨ ਜਿਨ੍ਹਾਂ ਨੇ ਚੌਕੀਦਾਰਾਂ ਨੂੰ ਬੰਧਕ ਬਣਾਇਆ ਉਸਦੇ ਬਾਅਦ ਬਾਕੀ ਲੁਟੇਰਿਆਂ ਨੇ ਮੇਨ ਗੇਟ ਦਾ ਤਾਲਾ ਤੋੜ ਕੇ ਗੋਦਾਮ 'ਚੋਂ ਬੋਰੀਆਂ ਚੁਰਾਈਆਂ। 3 ਘੰਟੇ ਤੱਕ ਚਲੀ ਇਸ ਵਾਰਦਾਤ ਤੋਂ ਸਾਫ ਹੁੰਦਾ ਹੈ ਕਿ ਉਕਤ ਲੁਟੇਰੇ ਅਜਿਹੇ ਕੰਮ ਕਰਨ ਦੇ ਜਾਣੂ ਸਨ ਅਤੇ ਘਟਨਾ ਤੋਂ ਪਹਿਲਾਂ ਇਸ ਗੋਦਾਮ ਦੀ ਰੇਕੀ ਵੀ ਜ਼ਰੂਰ ਕੀਤੀ ਗਈ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਅਜੇ ਤੱਕ ਜਾਂਚ ਦੌਰਾਨ ਵਿਰਸਾ ਸਿੰਘ ਦਾ ਸਿਮ ਬਰਾਮਦ ਹੋਇਆ ਹੈ ਜਦਕਿ ਅਸ਼ੋਕ ਕੁਮਾਰ ਦਾ ਸਿਮ ਅੱਜੇ ਨਹੀਂ ਮਿਲਿਆ ਜਿਸਦੀ ਲੋਕੇਸ਼ਨ ਪਤਾ ਲਾਉਣ ਦੇ ਬਹਾਵਵਾਲਾ ਪੁਲਸ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਘਟਨਾ ਦਾ ਪਤਾ ਲਾਉਣ ਲਈ ਨੇੜੇ ਹੀ ਸਥਿਤ ਇਕ ਪੈਟ੍ਰੋਲ ਪੰਪ ਦੇ ਸੀ,ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਉਨ੍ਹ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਇਲਾਵਾ ਬਾਈਪਾਸ 'ਤੇ ਲੱਗੇ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਤੋਂ ਵੀ ਕੁਝ ਸੁਰਾਗ ਮਿਲ ਸਕੇ। ਇੱਧਰ ਘਟਨਾ ਦਾ ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਇੰਨੇ ਵੱਡੇ ਖੁੱਲ੍ਹੇ ਗੋਦਾਮ, ਜਿਸ ਵਿਚ ਕਰੀਬ 8 ਕਰੋੜ ਦਾ ਮਾਲ ਪਿਆ ਹੈ। ਉਸਦੇ ਬਾਵਜੂਦ ਉਸਨੂੰ ਮਾਮੂਲੀ ਰੂਪ 'ਚ ਦੋ ਚੌਕੀਦਾਰਾਂ ਦੇ ਹਵਾਲੇ ਸੌਂਪਣਾ ਸਰਕਾਰ ਦੀ ਵੀ ਵੱਡੀ ਲਾਪ੍ਰਵਾਹੀ ਹੈ। ਇਸ ਘਟਨਾ ਬਾਅਦ 6 ਖਰੀਦ ਏਜੰਸੀਆਂ ਦੇ ਪਏ 6 ਹੋਰ ਖੁੱਲ੍ਹੇ ਗੋਦਾਮਾਂ ਦੀ ਸੁਰੱਖਿਆ ਵੀ ਵਧਾਈ ਜਾਣੀ ਜ਼ਰੂਰੀ ਹੈ।
ਸਾਬਕਾ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਦੀ ਪੋਤੀ ਦਾ ਦਿਹਾਂਤ, ਭਲਕੇ ਹੋਵੇਗਾ ਸਸਕਾਰ
NEXT STORY