ਫ਼ਤਿਹਗੜ੍ਹ ਸਾਹਿਬ (ਜਗਦੇਵ ਸਿੰਘ): ਜੀ.ਟੀ. ਰੋਡ ਸਰਹੰਦ ਨਬੀਪੁਰ ਨਜ਼ਦੀਕ ਵਾਪਰੇ ਸੜਕੀ ਹਾਦਸੇ ਵਿਚ ਇਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਦੋ ਵਿਦੇਸ਼ੀ ਵਿਦਿਆਰਥੀ ਗੰਭੀਰ ਜ਼ਖ਼ਮੀ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਪੁਲਸ ਨੇ ਭਾਨਾ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਨਬੀਪੁਰ ਪੁਲਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿੰਬਾਬਵੇ ਮੂਲ ਦੇ ਕੈਲਟਨ ਟੀਨੋਟੋਡਾ ਮਵਾਮੁਕਾ ਖੰਨਾ (ਲੁਧਿਆਣਾ) ਵਿਖੇ ਪੜ੍ਹਾਈ ਕਰ ਰਿਹਾ ਹੈ ਤੇ ਉਹ ਕਿਰਾਏ ਦੀ ਕਾਰ ਰਾਹੀਂ ਜ਼ਿੰਬਾਬਵੇ ਤੋਂ ਆਏ ਆਪਣੇ ਦੋ ਦੋਸਤਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਲੈ ਕੇ ਕਾਲਜ ਵੱਲ ਆ ਰਿਹਾ ਸੀ। ਨਬੀਪੁਰ ਦੇ ਪੈਟਰੋਲ ਪੰਪ ਨਜ਼ਦੀਕ ਪਹੁੰਚਣ 'ਤੇ ਉਨ੍ਹਾਂ ਵਾਲੀ ਕੈਬ ਦੇ ਚਾਲਕ ਨੇ ਗੱਡੀ ਇਕ ਅਣਪਛਾਤੇ ਟਰੱਕ ਪਿੱਛੇ ਲਿਆ ਕੇ ਮਾਰੀ ਜਿਸ ਕਾਰਨ ਕੈਲਟਨ ਟਿਨੋਟੋਡਾ ਮਵਾਮੁਕਾ ਦੀ ਮੌਤ ਹੋ ਗਈ ਤੇ ਕੈਬ 'ਚ ਉਸ ਨਾਲ ਬੈਠੇ ਦੋ ਦੋਸਤਾਂ ਦੇ ਸੱਟਾਂ ਵੱਜੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਅਗਨੀਵੀਰ ਦਾ ਸਸਕਾਰ, 6 ਭੈਣਾਂ ਦਾ ਇਕਲੌਤਾ ਭਰਾ ਸੀ ਅਜੈ ਸਿੰਘ
NEXT STORY