ਬਠਿੰਡਾ : 2015 ਦੇ ਬਹੁ-ਚਰਚਿਤ ਕੀਟਨਾਸ਼ਕ ਘਪਲੇ 'ਚ ਸਾਬਕਾ ਖੇਤੀਬਾੜੀ ਨਿਰਦੇਸ਼ਕ ਮੰਗਲ ਸਿੰਘ ਸੰਧੂ ਨੂੰ ਬਠਿੰਡਾ ਦੇ ਜ਼ਿਲ੍ਹਾ ਵਧੀਕ ਤੇ ਸੈਸ਼ਨ ਜੱਜ ਹੀਰਾ ਸਿੰਘ ਗਿੱਲ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਪੁਲਸ ਇਹ ਸਾਬਿਤ ਹੀ ਨਹੀਂ ਕਰ ਪਾਈ ਕਿ ਮੰਗਲ ਸਿੰਘ ਸੰਧੂ ਨੂੰ ਕਿਸੇ ਨੇ ਰਿਸ਼ਵਤ ਦਿੱਤੀ ਸੀ ਅਤੇ ਨਾ ਹੀ ਪੁਲਸ ਰਿਸ਼ਵਤ ਦੇ ਪੈਸੇ ਬਰਾਮਦ ਕਰ ਸਕੀ। ਉੱਥੇ ਹੀ ਅਦਾਲਤ ਨੇ ਬਾਕੀ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ। ਦਰਅਸਲ 2 ਸਤੰਬਰ 2015 'ਚ ਖੇਤੀਬਾੜੀ ਵਿਭਾਗ ਤਲਵੰਡੀ ਸਾਬੋ ਦੇ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਰਾਮਾ ਥਾਣੇ ਦੀ ਪੁਲਸ ਨੇ ਮੇਸਰਸ ਕੋਰੋਮੰਡਲ ਕਰਾਪ ਸਾਈਂਸ ਦੇ ਗੋਦਾਮ 'ਚ ਛਾਪੇਮਾਰੀ ਕਰ ਕੇ ਵੱਡੀ ਮਾਤਰਾ 'ਚ ਨਕਲੀ ਕੀਟਨਾਸ਼ਕ ਬਰਾਮਦ ਕਰਕੇ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ 5 ਸਤੰਬਰ ਨੂੰ ਕੀਟਨਾਸ਼ਕ ਦੇ ਸੈਂਪਲ ਲੈਬੋਰਟਰੀ 'ਚ ਜਾਂਚ ਲਈ ਭੇਜੇ ਹਏ ਸਨ। ਉਨ੍ਹਾਂ ਵਿੱਚੋਂ 25 ਸੈਂਪਲ ਫੇਲ੍ਹ ਹੋਏ ਅਤੇ 10 ਸੈਂਪਲਾਂ ਨੂੰ ਪਾਸ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ ’ਚ ਗੱਡੇ ਝੰਡੇ, ਜਰਮਨ ਪੁਲਸ 'ਚ ਭਰਤੀ ਹੋਈ ਰੁੜਕਾ ਕਲਾਂ ਦੀ ਜੈਸਮੀਨ
ਪੁਲਸ ਨੇ ਅਗਲੀ ਜਾਂਚ ਕਰਦਿਆਂ 15 ਸਤੰਬਰ ਨੂੰ ਮੇਸਰਸ ਕੋਰੋਮੰਡਲ ਕਰਾਪ ਸਾਈਂਸ ਦੇ ਇਕ ਪਾਰਟਨਰ ਵਿਜੈ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੂਸਰੇ ਮੁਲਜ਼ਮ ਸ਼ੁੱਭਮ ਗੋਇਲ ਨੂੰ ਇਕ ਅਕਤੂਬਰ 2015 ਨੂੰ ਹਾਈ ਕੋਰਟ ਨੇ ਅਗਾਊਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ। ਉੱਥੇ ਹੀ ਕੀਟਨਾਸ਼ਕ ਸਪਲਾਈਰ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਲਈ ਖੇਤੀਬਾੜੀ ਨਿਰਦੇਸ਼ਕ ਨੇ ਕਥਿਤ ਤੌਰ 'ਤੇ ਰਿਸ਼ਵਤ ਲਈ ਸੀ।ਇਸ ਮਾਮਲੇ 'ਚ ਪੁਲਸ ਨੇ 2016 'ਚ ਅਦਾਲਤ 'ਚ ਚਲਾਮ ਪੇਸ਼ ਕੀਤਾ ਸੀ। ਪੇਸ਼ ਕੀਤੇ ਚਲਾਨ 'ਚ ਪ੍ਰਮੁੱਖਤਾ ਨਾਲ ਇਹ ਦੱਸਿਆ ਗਿਆ ਸੀ ਕਿ ਵਿਭਾਗ ਦੇ ਸਾਬਕਾ ਡਾਇਰੈਕਟਰ ਮੰਗਲ ਸਿੰਘ ਸੰਧੂ ਨੇ ਮਾਮਲੇ 'ਚ ਨਾਮਜ਼ਦ ਸ਼ੁੱਭਮ ਗੋਇਲ ਤੋਂ 8 ਲੱਖ ਰੁਪਏ ਰਿਸ਼ਵਤ ਦੇ ਤੌਰ 'ਤੇ ਲਏ ਸੀ। ਜਿਸ 'ਤੇ ਸਾਬਕਾ ਐੱਸ. ਐੱਸ. ਪੀ. ਇੰਦਰਮੋਹਨ ਸਿੰਘ ਭੱਟੀ ਦੇ ਸਮੇਣ ਦੌਰਾਨ ਬਠਿੰਡਾ ਪੁਲਸ ਨੇ ਸੰਧੂ 'ਤੇ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ 'ਚ ਵਾਪਰਿਆ ਭਿਆਨਕ ਹਾਦਸਾ, 2 ਜਣਿਆਂ ਦੀ ਮੌਤ, ਕਾਰ ਕੱਟ ਕੇ ਕੱਢੀਆਂ ਲਾਸ਼ਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਫੋਰਟੀਫਾਈਡ ਰਾਈਸ ਦੀ ਡਿਲਿਵਰੀ ਨਹੀਂ ਲਵੇਗੀ ਐੱਫ. ਸੀ. ਆਈ.
NEXT STORY