ਗੁਰਾਇਆ (ਮੁਨੀਸ਼) : ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਧੀ ਨੇ ਵਿਦੇਸ਼ 'ਚ ਪੰਜਾਬ ਦਾ ਨਾਂ ਚਮਕਾਇਆ ਹੈ। ਦੱਸ ਦੇਈਏ ਕਿ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ 20 ਸਾਲਾ ਪੰਜਾਬਣ ਜੈਸਮੀਨ ਕੌਰ ਨੇ ਜਰਮਨ ਪੁਲਸ ਵਿਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਪੂਰੇ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕੀਤੀ ਹੈ। ਰੁੜਕਾ ਕਲਾਂ ਦੇ ਬਜ਼ੁਰਗ ਰੱਖਾ ਸਿੰਘ ਤੇ ਹਰਬੰਸ ਕੌਰ ਦੀ ਫੁਲਵਾੜੀ ਤੋਂ ਮਨਜੀਤ ਸਿੰਘ ਅਤੇ ਬੀਬੀ ਸੁਰਜੀਤ ਕੌਰ ਦੀ ਸਪੁੱਤਰੀ ਜੈਸਮੀਨ ਕੌਰ ਨੇ ਜਰਮਨ ਬਾਰਡਰ ਪੁਲਸ ਵਿਚ ਆਪਣੀ ਥਾਂ ਬਣਾਈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਨਵਾਂ ਉਪਰਾਲਾ, ਸੂਬੇ ਦੇ ਇਨ੍ਹਾਂ 4 ਸ਼ਹਿਰਾਂ 'ਚ ਜਲਦ ਸ਼ੁਰੂ ਹੋਵੇਗੀ 'CM ਦੀ ਯੋਗਸ਼ਾਲਾ'
ਜੈਸਮੀਨ ਕੌਰ ਨੇ ਕਿਹਾ ਕਿ ਜਰਮਨ ਪੁਲਸ ਵਿਚ ਭਰਤੀ ਹੋਣ ਲਈ ਉਸ ਦੇ ਮਾਪਿਆਂ ਨੇ ਹਮੇਸ਼ਾ ਹੀ ਉਸ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਤੋਰਿਆ ਅਤੇ ਹਰ ਕਦਮ ਸਹਿਯੋਗ ਦਿੱਤਾ। ਉਧਰ ਜੈਸਮੀਨ ਕੌਰ ਦੇ ਮਾਤਾ-ਪਿਤਾ ਨੇ ਵੀ ਆਪਣੀ ਧੀ ਦੀ ਇਸ ਵਿਲੱਖਣ ਪ੍ਰਾਪਤੀ 'ਤੇ ਅਥਾਹ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਜੈਸਮੀਨ ਕੌਰ ਦੀ ਦਾਦੀ ਗੁਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਨੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਗਿਆਨੀ ਪਵਿੱਤਰ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਡੀ ਇਸ ਧੀ ਦੀ ਪ੍ਰਾਪਤੀ ਕਾਰਨ ਪੂਰਾ ਪਿੰਡ ਖ਼ੁਸ਼ੀ ਦੇ ਆਲਮ ਵਿਚ ਹੈ, ਜਿਸ ਲਈ ਅਸੀਂ ਸਮੂਹ ਨਗਰ ਨਿਵਾਸੀ ਪਰਿਵਾਰ ਨੂੰ ਵਧਾਈ ਦਿੰਦੇ ਹਾਂ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਪੰਜਾਬੀਆਂ ਨੂੰ ਵੱਡੀ ਰਾਹਤ, ਸੇਵਾ ਕੇਂਦਰਾਂ ਨੂੰ ਲੈ ਕੇ ਲਿਆ ਇਹ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਅੱਜ ਜਨਮ ਦਿਵਸ 'ਤੇ ਵਿਸ਼ੇਸ਼: ਸੱਚ ਅਤੇ ਅਹਿੰਸਾ ਦੇ ਅਵਤਾਰ ‘ਭਗਵਾਨ ਮਹਾਵੀਰ ਸਵਾਮੀ'
NEXT STORY