ਸੰਗਰੂਰ(ਬਿਊਰੋ)— ਮੰਜੇ 'ਤੇ ਬਿਮਾਰ ਪਿਆ ਮੌਤ ਦੀ ਭੀਖ ਮੰਗ ਰਿਹਾ ਇਹ ਕੋਈ ਆਮ ਵਿਅਕਤੀ ਨਹੀਂ ਹੈ ਸਗੋਂ ਬਾਰਡਰਾਂ 'ਤੇ ਤਇਨਾਤ ਰਹਿਣ ਵਾਲੀ ਆਈ.ਟੀ.ਬੀ.ਪੀ ਦਾ ਸਾਬਕਾ ਫੌਜੀ ਨਿਰਭੈ ਸਿੰਘ ਹੈ। ਜੋ ਪਿਛਲੇ 18 ਸਾਲਾਂ ਤੋਂ ਮੰਜੇ 'ਤੇ ਪਿਆ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਨਿਰਭੈ ਸਿੰਘ ਸੰਗਰੂਰ ਦੇ ਪਿੰਡ ਕੁਬੜਵਾਲ ਦਾ ਰਹਿਣਾ ਵਾਲਾ ਹੈ। 2001 'ਚ ਅੱਤਵਾਦੀ ਹਮਲੇ 'ਚ ਰੀੜ ਦੀ ਹੱਡੀ ਟੁੱਟਣ ਕਾਰਨ ਉਹ ਤੁਰਨ ਫਿਰਨ 'ਚ ਅਸਮਰਥ ਹੈ। ਪਰਿਵਾਰ ਦਾ ਦੋਸ਼ ਹੈ ਕਿ ਸਰਕਾਰ ਵਲੋਂ 16 ਹਜ਼ਾਰ ਰੁਪਏ ਦੀ ਪੈਨਸ਼ਨ ਤੋਂ ਇਲਾਵਾ ਨਾ ਤਾਂ ਕੋਈ ਡਾਕਟਰੀ ਸਹਾਇਤਾ ਹੀ ਦਿੱਤੀ ਜਾ ਰਹੀ ਹੈ ਤੇ ਨਾ ਕੋਈ ਹੋਰ ਸਹੂਲਤ। ਇਸ ਲਈ ਪਰਿਵਾਰ ਵਲੋਂ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਤਾਂ ਜੋ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਹੋ ਸਕੇ।
ਉਧਰ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ ਅਤੇ ਉਹ ਜਲਦੀ ਹੀ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਇਕ ਫੌਜੀ ਦਾ ਕਰੱਤਵ ਦੇਸ਼ ਦੀ ਰੱਖਿਆ ਕਰਨਾ ਹੁੰਦਾ ਹੈ ਤੇ ਜੇਕਰ ਦੇਸ਼ ਦੀ ਰਾਖੀ ਕਰਦਿਆਂ ਫੌਜੀ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੀ ਬਾਂਹ ਫੜੀ ਜਾਵੇ। ਲੋੜ ਹੈ ਸਰਕਾਰਾਂ ਨੂੰ ਇਸ ਫੌਜੀ ਜਵਾਨ ਵੱਲ ਵੀ ਧਿਆਨ ਦੇਣ ਦੀ।
ਜਿੰਮ 'ਚੋਂ ਨਿਕਲੇ ਨੌਜਵਾਨ 'ਤੇ ਚਲਾਈ ਗੋਲੀ, ਹਸਪਤਾਲ 'ਚ ਤੋੜਿਆ ਦਮ
NEXT STORY