ਤਲਵੰਡੀ ਸਾਬੋ (ਮੁਨੀਸ਼) : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਮੋਰਚੇ ਲਾ ਕੇ ਬੈਠੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਅੱਜ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ’ਚ ਕਿਸਾਨੀ ਝੰਡੇ ਹੇਠ 150 ਦੇ ਕਰੀਬ ਵਰਕਰ ਦਿੱਲੀ ਲਈ ਰਵਾਨਾ ਹੋਏ। ਇਸ ਦੌਰਾਨ ਸਾਬਕਾ ਵਿਧਾਇਕ ਵਲੋਂ ਕਿਸਾਨਾਂ ਲਈ 50 ਗੀਜ਼ਰ, ਹਜ਼ਾਰਾਂ ਤੋਲੀਏ, ਇਕ ਟਰੱਕ ਲੱਕੜ ਅਤੇ ਭਾਰੀ ਮਾਤਰਾ ’ਚ ਦਵਾਈਆਂ ਅਤੇ ਦੇਸੀ ਘਿਓ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਕਿਸਾਨੀ ਝੰਡੇ ਥੱਲੇ ਅੱਗੇ ਵੀ ਜ਼ਾਰੀ ਰਹੇਗੀ।
ਦੱਸਣਯੋਗ ਹੈ ਕਿ ਪਿਛਲੇ ਲਗਭਗ 27 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਿਹਾ ਧਰਨੇ ਵਿਚ ਨਾ ਸਿਰਫ ਪੰਜਾਬ ਸਗੋਂ ਵਿਦੇਸ਼ਾਂ ’ਚੋਂ ਕਿਸਾਨਾਂ ਲਈ ਵੱਡੀ ਪੱਧਰ ’ਤੇ ਮਦਦ ਆ ਰਹੀ ਹੈ। ਇਸ ਅੰਦੋਲਨ ਦੌਰਾਨ ਜਿੱਥੇ ਦੋ ਦਰਜਨ ਤੋਂ ਵੱਧ ਕਿਸਾਨਾਂ ਦੀ ਜਾਨ ਚਲੀ ਗਈ þ, ਉਥੇ ਹੀ ਕੇਂਦਰ ਸਰਕਾਰ ਅਜੇ ਵੀ ਆਪਣੇ ਅੜੀਅਲ ਰਵੱਈਏ ’ਤੇ ਕਾਇਮ ਹੈ।
ਦੇਹ ਵਪਾਰ ਦੇ ਧੰਦੇ 'ਚ ਧੱਕਣਾ ਚਾਹੁੰਦੀ ਸੀ ਦਾਦੀ, ਤਲਾਕਸ਼ੁਦਾ ਪੋਤੀ ਨੇ ਨਿਗਲਿਆ ਜ਼ਹਿਰ
NEXT STORY